ਮਿਸ਼ਨ ਹਰ ਘਰ ਪਾਣੀ ਹਰ ਘਰ ਸਫਾਈ ਸਕੀਮ ਨੂੰ ਮਿਲ ਰਿਹਾ ਹੈ ਭਰਮਾ ਹੁੰਗਾਰਾ -ਦੋਦਾ ਅਤੇ ਇਸ ਨਾਲ ਲੱਗਦੀਆਂ ਢਾਣੀਆਂ ਦੇ ਲੋਕਾਂ ਨੂੰ ਮਿਲ ਰਿਹਾ ਹੈ ਸਾਫ ਸੁਥਰਾ ਪਾਣੀ

 ਸ੍ਰੀ ਮੁਕਤਸਰ ਸਾਹਿਬ :- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮਿਸਨ ਹਰ  ਘਰ ਪਾਣੀ ਹਰ ਘਰ ਸਫਾਈ ਸਕੀਮ  ਨੂੰ ਪੰਜਾਬ ਵਾਸੀਆਂ ਵਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ ਅਤੇ ਇਹ ਸਕੀਮ ਸ਼ੁਰੂ ਕਰਨ ਤੇ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ। ਪਿੰਡ ਦੋਦਾ ਦੇ ਸੀਨੀਅਰ ਕਾਂਗਰਸ ਆਗੂ ਸ੍ਰੀ ਜਗਦੀਸ਼ ਸਿੰਘ ਕਟਾਰੀਆ ਦੇ ਅਨੁਸਾਰ ਗਿੱਦੜਬਾਹਾ ਦੇ ਵਿਧਾਇਕ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਯਤਨਾ ਸਦਕਾ ਉਹਨਾਂ ਦੇ ਪਿੰਡ ਦੋਦਾ ਅਤੇ ਇਸ ਦੇ ਨਾਲ ਲੱਗਦੀਆਂ ਢਾਣੀਆਂ ਤੱਕ ਲੋਕਾਂ ਨੂੰ ਪੀਣ ਲਈ ਸਾਫ ਸੁਥਰਾ ਪਾਣੀ ਮੁਹੱਈਆਂ ਕਰਵਾਉਣ ਲਈ 35 ਲੱਖ ਰੁਪਏ ਲਾਗਤ ਨਾਲ  ਸਰਹਿੰਦ ਫੀਡਰ ਤੋਂ ਲੈ ਕੇ ਵਾਟਰ ਵਰਕਸ ਤੱਕ ਨਵੀਆਂ ਪਾਣੀ ਦੀਆਂ ਪਾਈਪਾਂ ਪਾਈਆਂ ਗਈਆਂ ਹਨ , ਇਸ ਨਾਲ ਪਿੰਡ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮਿਲ ਰਿਹਾ ਹੈ ਅਤੇ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਹੈ ।

ਕਟਾਰੀਆ ਦੇ ਅਨੁਸਾਰ ਪਾਣੀ ਦੀ ਸਮੱਸਿਆਂ ਨੂੰ ਖਤਮ ਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਹਿਯੋਗ ਨਾਲ ਇੱਕ ਹੋਰ ਪਾਣੀ ਦੀ ਪਾਈਪ ਲਾਈਨ 60 ਲੱਖ ਰੁਪਏ ਦੀ ਲਾਗਤ ਪਿੰਡ ਦੋਦਾ ਅਤੇ ਇਸ ਦੀਆਂ ਢਾਣੀਆਂ ਤੱਕ ਪਾਈ ਗਈ ਹੈ ਅਤੇ ਨਵੇ ਪਾਣੀ ਦੇ ਕੁਨੈਕਸ਼ਨ ਦਿੱਤੇ ਗਏ ਹਨ, ਇਸ ਨਾਲ ਪਿੰਡ ਵਾਸੀਆਂ ਨੂੰ ਬਹੁਤ ਫਾਇਦਾ ਹੋਇਆ ਹੈ। ਹਰ ਘਰ ਪਾਣੀ ਹਰ ਘਰ ਸਫਾਈ ਮੁਹਿੰਮ ਸਬੰਧੀ ਦੋਦਾ ਪਿੰਡ ਦੇ ਵਸਨੀਕ ਹਰਨੇਕ ਸਿੰਘ ਬਰਾੜ,ਸਰਪੰਚ ਛਿੰਦਰ ਸਿੰਘ ਭੱਟੀ, ਵਜੀਰ ਸਿੰਘ,ਗੁਰਨਾਮ ਸਿੰਘ,ਤੇਜਾ ਸਿੰਘ, ਟਹਿਲਾ ਸਿੰਘ ਅਤੇ ਹੈਪੀ ਕਟਾਰੀਆਂ ਦੇ ਅਨੁਸਾਰ ਸਾਨੂੰ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਪਿੰਡ ਵਾਸੀਆਂ ਵਲੋਂ ਸਫਾਈ ਮੁਹਿੰਮ ਤਹਿਤ ਸਫਾਈ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ।