ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇੱਕ ਹੋਰ ਵਿਅਕਤੀ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਮਲੋਟ: ਡਾ. ਸਚਿਨ ਗੁਪਤਾ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ਼੍ਰੀ ਗੁਰਚਰਨ ਸਿੰਘ ਗੋਰਾਇਆ ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਐੱਸ.ਆਈ ਮਨਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਲੰਬੀ ਪੁਲਿਸ ਵੱਲੋਂ 2520 ਨਸ਼ੀਲੀਆਂ ਗੋਲੀਆ ਸਮੇਤ ਕਾਬੂ ਕੀਤਾ ਗਿਆ। ਜਾਣਕਾਰੀ ਅਨੁਸਾਰ ਏ.ਐੱਸ.ਆਈ ਕਰਨੇਲ ਸਿੰਘ ਪੁਲਿਸ ਪਾਰਟੀ ਗਸ਼ਤ ਦੌਰਾਨ ਚੌਂਕੀ ਕਿਲਿਆਂਵਾਲੀ ਤੋਂ ਬੱਸ ਅੱਡਾ ਮੰਡੀ ਕਿਲਿਆਂਵਾਲੀ ਪੁੱਲ ਕੱਸੀ ਕੋਲ ਪਹੁੰਚੀ ਤਾਂ ਲਿੰਕ ਰੋਡ ਪਿੰਡ ਕਿਲਿਆਵਾਂਲੀ ਦੀ ਤਰਫੋਂ ਇੱਕ ਆਦਮੀ ਪੈਦਲ ਆਂਉਦਾ ਵਿਖਾਈ ਦਿੱਤਾ, ਜਿਸ ਦੇ ਮੌਢੇ ਬੈਗ ਸੀ।

ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਪੁਲਿਸ ਪਾਰਟੀ ਵੱਲੋਂ ਉਸ ਨੂੰ ਰੋਕ ਕੇ ਉਸ ਦਾ ਨਾਮ ਪੁਛਿਆ ਗਿਆ, ਜਿਸ ਨੇ ਆਪਣਾ ਨਾਮ ਅਮਰੀਕ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮਾਨਾ ਪਿੰਡ ਧਨੌਲਾ ਜਿਲ੍ਹਾ ਬਰਨਾਲਾ ਦੱਸਿਆ। ਜਦ ਉਸ ਦੇ ਬੈਗ ਲੈਦਰ ਰੰਗ ਕਾਲਾ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਬੈਗ ਵਿੱਚੋਂ ਨਸ਼ੀਲੀਆਂ ਗੋਲੀਆਂ LOMOTIL ( DIPHENOXYLATE HYYDROCHLORIDE & ATROPINE SULPHATE TSBLETS IP) ਦੇ 126 ਪੱਤੇ ਹਰ ਵਿੱਚ 20-20 ਗੋਲੀਆਂ ਕੁੱਲ 2520 ਗੋਲੀਆ ਬਰਾਮਦ ਕੀਤੀਆਂ ਗਈਆਂ। ਪੁਲਿਸ ਵੱਲੋਂ ਉਕਤ ਵਿਅਕਤੀ ਖਿਲਾਫ਼ ਮੁਕੱਦਮਾ (ਨੰ: 192 ਅ/ਧ 22 ਸੀ ਐੱਨ.ਡੀ.ਪੀ.ਐਸ ਐਕਟ) ਥਾਣਾ ਲੰਬੀ ਵਿਖੇ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ। Author: Malout Live