ਥਾਣਾ ਸਿਟੀ ਮਲੋਟ ਪੁਲਿਸ ਨੇ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕੀਤਾ ਕਾਬੂ

ਮਲੋਟ:- ਸੀਨੀਅਰ ਕਪਤਾਨ ਪੁਲਿਸ ਧਰੁਮਨ.ਐੱਚ.ਨਿੰਬਲੇ (ਆਈ.ਪੀ.ਐੱਸ) ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਜਸਪਾਲ ਸਿੰਘ ਪੀ.ਪੀ.ਐੱਸ ਉਪ-ਕਪਤਾਨ ਪੁਲਿਸ ਸਬ ਡਿਵੀਜ਼ਨ ਮਲੋਟ ਅਤੇ ਇੰਸਪੈਕਟਰ ਚੰਦਰ ਸ਼ੇਖਰ ਮੁੱਖ ਅਫਸਰ ਥਾਣਾ ਸਿਟੀ ਮਲੋਟ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਅਤੇ ਚੋਰਾਂ ਪਰ ਨਕੇਲ ਕੱਸਦੇ

ਹੋਏ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਕੱਦਮਾ ਦੇ ਦੋਸ਼ੀਆਨ ਮਨਪ੍ਰੀਤ ਸਿੰਘ ਉਰਫ਼ ਮੰਨਾ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਅਰਨੀਵਾਲਾ ਵਜੀਰਾ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਜਿਸ 'ਤੇ ਮੁਕੱਦਮਾ ਨੰਬਰ 129, ਮਿਤੀ 31 ਮਈ 2022 U/S 21(b)/61/85 NDPS Act ਥਾਣਾ ਸਿਟੀ ਮਲੋਟ ਵਿੱਚ ਦਰਜ ਰਜਿਸਟਰ ਕੀਤਾ ਗਿਆ।