ਸੀ.ਐੱਚ.ਸੀ ਆਲਮਵਾਲਾ ਦੇ ਸਿਹਤ ਵਿਭਾਗ ਕਰਮਚਾਰੀਆਂ ਦਾ ਧਰਨਾ ਨੋਵੇਂ ਦਿਨ ਵੀ ਜਾਰੀ
ਮਲੋਟ:- ਬੀਤੇ ਕੁੱਝ ਦਿਨਾਂ ਤੋ ਸੀ.ਐੱਚ.ਸੀ ਆਲਮਵਾਲਾ ਦੇ ਸਿਹਤ ਵਿਭਾਗ ਕਰਮਚਾਰੀਆਂ ਦੁਆਰਾ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬ ਸਰਕਾਰ ਵਿਰੁੱਧ ਧਰਨਾ ਅੱਜ ਲਗਾਤਾਰ ਨੋਵੇਂ ਦਿਨ ਵੀ ਜਾਰੀ ਹੈl ਜਿਸ ਦੌਰਾਨ ਸਮੁੱਚਾ ਕੰਮ-ਕਾਜ ਪੂਰੀ ਤਰ੍ਹਾਂ ਨਾਲ ਠੱਪ ਹੈ। ਸੀ.ਐੱਚ.ਸੀ ਆਲਮਵਾਲਾ ਦੇ ਕਰਮਚਾਰੀਆਂ ਨੇ ਪੱਤਰਕਾਰਾਂ ਨਾਲ ਗੱਲ-ਬਾਤ ਦੌਰਾਨ ਦੱਸਿਆਂ ਕਿ ਪੰਜਾਬ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਦਾ ਪੰਜਾਬ ਐਡਹਾਕ-ਕੰਟਰੈਕਚੂਅਲ-ਡੇਲੀ ਵੇਜ਼ਿਜ਼-ਟੈਂਪਰੇਰੀ-ਵਰਕ ਚਾਰਜਡ ਅਤੇ ਆਊਟਸੋਰਸ ਇੰਪਲਾਈਜ਼ ਵੈੱਲਫੇਅਰ ਐਕਟ ਰਾਹੀਂ ਛੱਤੀ ਹਜ਼ਾਰ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਸੁਨੇਹਾ ਨਿਰਾ ਹੀ ਝੂਠ ਦਾ ਪਲੰਦਾ ਹੈ ਕਿਉਂਕਿ ਇਸ ਐਕਟ ਵਿੱਚ ਐੱਨ.ਐੱਚ.ਐਮ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਹੈ।
ਇਨ੍ਹਾਂ ਸ਼ਬਦਾਂ ਰਾਹੀਂ ਪੰਜਾਬ ਸਰਕਾਰ ਨਾਲ ਰੋਸ ਜਤਾਉਂਦਿਆਂ ਐੱਨ.ਐੱਚ.ਐਮ ਮੁਲਾਜਮ ਯੂਨੀਅਨ ਨੇ ਕਿਹਾ ਕਿ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਝੂਠੇ ਫੁਰਮਾਨ ਜਾਰੀ ਕਰਕੇ ਫੋਕੀ ਵਾਹ-ਵਾਹ ਖੱਟ ਰਹੀ ਹੈ ਅਤੇ ਕੋਰੋਨਾ ਸਮੇਂ ਵਿੱਚ ਐੱਨ.ਐੱਚ.ਐਮ ਮੁਲਾਜ਼ਮਾਂ ਤੋਂ ਦਿਨ-ਰਾਤ ਕੰਮ ਲਿਆ ਗਿਆ ਹੈ ਤੇ ਝੂਠੇ ਵਾਅਦੇ ਕੀਤੇ ਗਏ ਕਿ ਕੋਰੋਨਾ ਖਤਮ ਹੋਣ ਤੋਂ ਬਾਅਦ ਐੱਨ.ਐੱਚ.ਐਮ ਮੁਲਾਜ਼ਮ ਤੁਰੰਤ ਪੱਕੇ ਕਰ ਦਿੱਤੇ ਜਾਣਗੇ। ਪ੍ਰੰਤੂ ਹੁਣ ਉਕਤ ਐਕਟ ਅਨੁਸਾਰ ਸਰਕਾਰ ਮੁੱਕਰਦੀ ਨਜ਼ਰ ਆ ਰਹੀ ਹੈ। ਜਿਸ ਕਾਰਨ ਸਮੁੱਚੇ ਐੱਨ.ਐੱਚ.ਐਮ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜੋ ਪੂਰੀ ਭਰਤੀ ਪ੍ਰਕਿਰਿਆ ਰਾਹੀਂ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਆਮ ਜਨਤਾ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਦੇ ਹਨ ਕੋਰੋਨਾ ਮਹਾਂਮਾਰੀ ਦੌਰਾਨ ਵੀ ਇਨ੍ਹਾਂ ਮੁਲਾਜ਼ਮਾਂ ਦੁਆਰਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਿਹਤ ਸਹੂਲਤਾਂ ਨੂੰ ਆਮ ਜਨਤਾ ਤੱਕ ਪਹੁੰਚਾਇਆ ਹੈ। ਜਿਸ ਕਾਰਨ ਸਰਕਾਰ ਦੁਆਰਾ ਇਨ੍ਹਾਂ ਨੂੰ ਕੋਰੋਨਾ ਯੋਧਿਆਂ ਦਾ ਖਿਤਾਬ ਵੀ ਦਿੱਤਾ ਗਿਆ ਹੈ। ਜੋ ਸਿਰਫ਼ ਗੱਲਾਂ ਵਿੱਚ ਹੀ ਰਹਿ ਗਿਆ ਸਿਹਤ ਵਿਭਾਗ ਦੇ ਸਮੁੱਚੇ ਕਲੈਰੀਕਲ, ਮੈਡੀਕਲ, ਪੈਰਾ ਮੈਡੀਕਲ ਕਰਮਚਾਰੀਆਂ ਆਸ਼ਾ ਵਰਕਰਾਂ ਆਸ਼ਾ ਫੈਸਿਲੀਟੇਟਰਾਂ ਦੁਆਰਾ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਆਪਣੀਆਂ ਸਿਹਤ ਸੇਵਾਵਾਂ ਨੂੰ ਆਮ ਜਨਤਾ ਤੱਕ ਪਹੁੰਚਾ ਰਹੇ ਹਨ ਪਰ ਸਰਕਾਰ ਇਨ੍ਹਾਂ ਨਾਲ ਵਾਅਦਾ ਖਿਲਾਫ਼ੀ ਕਰਕੇ ਇਨ੍ਹਾਂ ਕਰਮਚਾਰੀਆਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰ ਰਹੀ ਹੈ। ਜੇਕਰ ਪੰਜਾਬ ਸਰਕਾਰ ਨੇ ਐੱਨ.ਐੱਚ.ਐਮ ਕਰਮਚਾਰੀਆਂ ਨੂੰ ਰੈਗੂਲਰ ਜਾਂ ਹਰਿਆਣਾ ਵਾਂਗ ਪੇਅ-ਸਕੇਲ ਲਾਗੂ ਨਾ ਕੀਤੇ ਤਾਂ ਆਲਮਵਾਲਾ ਵਿਖੇ ਐੱਨ.ਐੱਚ.ਐਮ ਕਰਮਚਾਰੀਆਂ ਵੱਲੋਂ ਕੰਟਰੈਕਟ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਰੋਡ ਸ਼ੋਅ ਕੀਤਾ ਗਿਆ ਸੀ। ਇਸ ਮੌਕੇ ਸਮੂਹ ਏ.ਐੱਨ.ਐੱਮ, ਆਰ.ਬੀ.ਐੱਸ.ਕੇ ਸਟਾਫ ਨਰਸ, ਸੀ.ਐੱਚ.ਓ, ਕਲੈਰੀਕਲ ਸਟਾਫ ਹਾਜਰ ਸੀ।