ਮਹਾਰਾਜਾ ਰਣਜੀਤ ਸਿੰਘ ਕਾਲਜ ਵਿਖੇ ਯੂਥ ਅਤੇ ਹੈਰੀਟੇਜ਼ ਫੈਸਟੀਵਲ ਦਾ ਸ਼ੁੱਭ ਆਰੰਭ

ਮਲੋਟ:- ਇਲਾਕੇ ਦੀ ਨਾਮਵਾਰ ਸਹਿ ਵਿਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਯੂਥ ਅਤੇ ਹੈਰੀਟੇਜ਼ ਫੈਸਟੀਵਲ ਦਾ ਸ਼ੁੱਭ ਆਰੰਭ ਬੀਤੇ ਕੱਲ੍ਹ ਹੋਇਆ। ਇਸ ਮੌਕੇ ਮੁਕਤਸਰ ਜੋਨ ਦੇ 24 ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਯੂਥ ਫੈਸਟੀਵਲ ਦਾ ਸ਼ੁੱਭ ਆਰੰਭ ਸਮਾਂ ਰੌਸ਼ਨ ਕਰਦਿਆਂ ਡਿਪਟੀ ਕਮਿਸ਼ਨਰ ਮੁਕਤਸਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ (IAS ), ਡਾਇਰੈਕਟਰ ਯੂਥ ਵੈਲਫੇਅਰ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸ਼੍ਰੀ ਨਿਰਮਲ ਜੌੜਾ, ਕਾਲਜ ਮਨੈਂਜਮੈਂਟ ਚੇਅਰਮੈਨ ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਪਿਰਤਪਾਲ ਸਿੰਘ ਗਿੱਲ, ਖਜ਼ਾਨਚੀ ਦਲਜਿੰਦਰ ਸਿੰਘ ਬਿੱਲਾ ਸੰਧੂ, ਪ੍ਰਿੰਸੀਪਲ ਡਾ.ਰਜਿੰਦਰ ਸਿੰਘ ਸੇਖੋਂ, ਅਮਨਪ੍ਰੀਤ ਸਿੰਘ ਭੱਟੀ, ਸਰਬਜੀਤ ਸਿੰਘ ਕਾਕਾ ਬਰਾੜ ਜਿਲ੍ਹਾ ਪ੍ਰੀਸ਼ਦ ਮੈਂਬਰ ਲੱਖੇਵਾਲੀ ਕੀਤਾ।          

ਇਸ ਸ਼ੁੱਭ ਅਵਸਰ ਉੱਤੇ ਮੁਕੇਸ਼ ਅਰੋੜਾ, ਡਾ. ਐੱਸ.ਐੱਸ.ਸੰਘਾ, ਨੀਤੂ ਓਹਰੀ,  ਡਾ.ਐੱਨ.ਆਰ.ਸ਼ਰਮਾ ਸਮੂਹ ਸੈਨੇਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਪਹਿਲੇ ਦਿਨ ਦੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਯੂਥ ਫੈਸਟੀਵਲ ਦੇ ਦੂਸਰੇ ਦਿਨ ਸਵੇਰ ਦੇ ਸ਼ੈਸ਼ਨ ਦੇ ਮੁੱਖ ਮਹਿਮਾਨ ਡਾ.ਜਗਤ ਭੂਸ਼ਨ ਕੰਟਰੋਲਰ ਇਮਤਿਹਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਦਕਿ ਸ਼ਾਮ ਦੇ ਸ਼ੈਸ਼ਨ ਵਿੱਚ ਸ਼੍ਰੀ ਸੱਤਿਆ ਪਾਲ ਜੈਨ ਐਡਸ਼ੀਨਲ ਸੋਲੀਸੀਟਰ ਜਨਰਲ ਭਾਰਤ ਸਰਕਾਰ, ਡਾ.ਜਗਤਾਰ ਸਿੰਘ, ਡਾ.ਜਗਦੀਸ਼ ਮਹਿਤ, ਡਾ.ਆਰ.ਕੇ.ਮਹਾਜਨ, ਡਾ. ਇਕਬਾਲ ਸਿੰਘ ਸੰਧੂ, ਡਾ.ਰੇਖਾ ਸੂਦ ਹਾਂਡਾ, ਡਾ. ਦਿਨੇਸ਼ ਸ਼ਰਮਾਂ, ਡਾ. ਰਾਜਨ ਗਰੋਵਰ,   ਡਾ. ਸੰਤ ਰਾਮ,  ਗੁਰਵੀਰ ਸਿੰਘ ਸਮੂਹ ਪ੍ਰਿੰਸੀਪਲ ਹਰਵਿੰਦਰ ਸਿੰਘ ਹੈਰੀ ਨੇ ਮੁੱਖ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਯੂਥ ਫੈਸਟੀਵਾਲ ਦੀ ਮੁੱਖ ਸਟੇਜ ਉੱਪਰ ਕਵੀਸ਼ਰੀ, ਵਾਰ ਗਾਇਨ, ਕਲੀ ਗਾਇਨ, ਫੋਕ ਇੰਸਟਰੂਮੈਂਟ, ਅਤੇ ਫੋਕ ਆਰਕੈਸਟਰਾ ਆਦਿ ਸੱਭਿਆਚਾਰਕ ਅਤੇ ਵਿਰਾਸਤੀ ਵੰਨਗੀਆਂ ਅਹਿਮ ਰਹੀਆਂ ਜਦਕਿ ਆਫ ਸਟੇਜ ਦੀਆਂ ਵੰਨਗੀਆਂ ਵਿੱਚ ਗੁੱਡੀਆਂ ਪਟੋਲੇ, ਛਿੱਕੂ ਮੇਕਿੰਗ, ਪਰਾਂਦਾ ਮੇਕਿੰਗ, ਨਾਲਾ ਮੇਕਿੰਗ, ਟੋਕਰੀ ਮੇਕਿੰਗ, ਮਿੱਟੀ ਦੇ ਖਿਡੌਣੇ, ਖਿੱਦੋ ਮੇਕਿੰਗ, ਪੀੜ੍ਹੀ ਉਨਣੀ, ਰੱਸਾ ਵੱਟਣਾ ਅਤੇ ਇੰਨੂ ਬਣਾਉਣਾ ਆਦਿ ਦੇ ਮੁਕਾਬਲੇ ਕਰਵਾਏ ਗਏ। ਦੂਸਰੇ ਦਿਨ ਦੇ ਯੂਥ ਫੈਸਟੀਵਲ ਮੁਕਾਬਲਿਆਂ ਵਿੱਚ ਮੁੱਖ ਸਟੇਜ ਉੱਪਰ ਸ਼ਬਦ/ਭਜਨ ਗਾਇਨ, ਸਮੂਹ ਗਾਨ, ਕਲਾਸੀਕਲ ਵੋਕਲ, ਕਲਾਸੀਕਲ ਡਾਂਸ, ਗਰੁੱਪ ਡਾਂਸ ਜਨਰਲ ਜਦਕਿ ਆਫ ਸਟੇਜ ਦੀਆਂ ਵੰਨਗੀਆਂ ਵਿੱਚ ਕਰੀਏਟਵ ਰਾਇਟਿੰਗ-ਕਵਿਤਾ, ਕਹਾਣੀ ਅਤੇ ਨਿਬੰਧ, ਹੈਂਡ ਰਾਇਟਿੰਗ ਮੁਕਾਬਲੇ, ਡੀਬੇਟ, ਐਲੋਕੇਸ਼ਨ, ਕਾਵਿ-ਉਚਾਰਨ ਅਤੇ ਮੁਹਾਵਰੇਦਾਰ ਵਾਰਤਾਲਾਪ ਦੇ ਮੁਕਾਬਲੇ ਕਰਵਾਏ ਗਏ। ਖ਼ਬਰ ਦੇ ਬਨਣ ਤੱਕ ਨਤੀਜੇ ਘੋਸ਼ਿਤ ਨਹੀਂ ਕੀਤੇ ਗਏ ਸਨ। ਯੂਥ ਫੈਸਟੀਵਲ ਵਿੱਚ ਪਹੁੰਚੇ ਹੋਏ ਮੁੱਖ ਮਹਿਮਾਨਾਂ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਵੱਲੋਂ ਧੰਨਵਾਦ ਗਿਆ।