ਪੀ.ਆਰ ਐਜੂਕੇਟਰਜ਼ ਸਬ-ਸੈਂਟਰ ਕੰਦੂ ਖੇੜਾ, ਭੀਟੀਵਾਲਾ ਸੀ.ਐੱਚ.ਸੀ ਲੰਬੀ ਵਿਖੇ ਟ੍ਰੇਨਿੰਗ ਕੈਂਪ

, ,

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ. ਨਵਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ. ਪ੍ਰਵਜੀਤ ਸਿੰਘ ਗੁਲਾਟੀ ਐੱਸ.ਐਮ.ਓ ਲੰਬੀ ਦੀ ਅਗਵਾਈ ਹੇਠ ਪੀ.ਆਰ ਐਜੂਕੇਟਰਜ਼ ਟ੍ਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿਤਪਾਲ ਸਿੰਘ ਤੂਰ ਐੱਸ.ਆਈ ਨੇ ਦੱਸਿਆ ਕਿ ਆਰ.ਕੇ.ਐੱਸ.ਕੇ ਪ੍ਰੋਗਰਾਮ ਅਧੀਨ ਪੀ.ਆਰ ਐਜੂਕੇਟਰਜ਼ ਟ੍ਰੇਨਿੰਗ ਸਬ-ਸੈਂਟਰ ਕੰਦੂ ਖੇੜਾ, ਭੀਟੀਵਾਲਾ ਸੀ.ਐੱਚ.ਸੀ ਲੰਬੀ ਵਿਖੇ ਕਰਵਾਈ ਜਾ ਰਹੀ ਹੈ। ਇਨ੍ਹਾਂ ਬੈਂਚਾਂ ਵਿੱਚ ਕੰਦੂ ਖੇੜਾ, ਭੀਟੀਵਾਲਾ, ਆਧਨੀਆਂ, ਫਤਿਹਪੁਰ ਮਨੀਆਂ, ਅਬੁੱਲਖੁਰਾਣਾ, ਰਾਸੂਲਪੁਰ ਕੇਰਾ, ਮਿੱਡੂਖੇੜਾ, ਵੜਿੰਗ ਖੇੜਾ, ਫਤੂਹੀ ਖੇੜਾ ਆਦਿ ਪਿੰਡਾਂ ਦੇ ਬੱਚੇ ਟ੍ਰੇਨਿੰਗ ਵਿੱਚ ਸ਼ਾਮਿਲ ਹੋਏ। ਪੀ.ਆਰ ਐਜੂਕੇਟਰ ਟ੍ਰੇਨਿੰਗ 10 ਤੋਂ 19 ਸਾਲ ਦੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਬੱਚੇ ਚੰਗੇ ਮਾੜੇ ਗਰੁੱਪ ਦੀਆਂ ਬੁਰੀਆਂ ਆਦਤਾਂ, ਬੁਰੇ ਖਾਣ ਪੀਣ ਅਤੇ ਕਿਸ਼ੋਰ ਅਵਸਥਾ ਵਿੱਚ ਆਉਣ ਵਾਲੀਆਂ ਤਬਦੀਲੀਆਂ ਬਾਰੇ ਜਾਗਰੂਕ ਹੋ ਸਕਣ।

ਇਸ ਮੌਕੇ ਜਾਣਕਾਰੀ ਦਿੰਦਿਆਂ ਬਲਜੀਤ ਕੌਰ MPHW ਫੀਮੇਲ ਨੇ ਦੱਸਿਆ ਕਿ ਕਿਸੇ ਵੀ ਕਿਸਮ ਦੇ ਨਸ਼ੇ, ਤੰਬਾਕੂ, ਸ਼ਰਾਬ ਦੇ ਸੇਵਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਸਾਨੂੰ ਆਪਣੀ ਰੋਜਾਨਾ ਦੀ ਜੀਵਨਸ਼ੈਲੀ 'ਚ ਬਦਲਾਵ ਕਰਦਿਆਂ ਪੋਸ਼ਟਿਕ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਭੋਜਨ ਵਿੱਚ ਫਲ ਅਤੇ ਸਬਜੀਆਂ ਦੀ ਮਾਤਰਾ ਵਧਾਉਣੀ ਚਾਹੀਦੀ ਹੈ।ਰੋਜ਼ਾਨਾ ਸਰੀਰਕ ਕਸਰਤ, ਯੋਗਾ ਆਦਿ ਕਰਨੀ ਚਾਹੀਦੀ ਹੈ। ਇਹ ਟ੍ਰੇਨਿੰਗ ਬਲਜੀਤ ਕੌਰ, ਮੀਨਾ ਰਾਣੀ, ਮਨਜੀਤ ਕੌਰ, ਵੀਰਪਾਲ ਕੌਰ, ਬੇਅੰਤ ਕੌਰ, ਅੰਜੂ ਬਾਲਾ, ਨੈਨਸੀ MPHW ਫੀਮੇਲ ਵੱਲੋਂ ਕਰਵਾਈ ਜਾ ਰਹੀ ਹੈ। ਇਸ ਮੌਕੇ ਪਵਨ ਕੁਮਾਰ ਬਿਸ਼ਨੋਈ, ਆਸ਼ਾ ਵਰਕਰਾਂ ਅਤੇ ਸਕੂਲਾਂ ਦੇ ਵਿਦਿਆਰਥੀ ਹਾਜ਼ਿਰ ਸਨ। Author: Malout Live