ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ.ਅਜਾਇਬ ਸਿੰਘ ਭੱਟੀ ਨੇ ਸਕੂਲੀ ਵਿਦਿਆਰਥਣਾਂ ਨੂੰ ਵੰਡੇ ਸਮਾਰਟ ਫੋਨ
ਸ੍ਰੀ ਮੁਕਤਸਰ ਸਾਹਿਬ/ਮਲੋਟ :- ਪੰਜਾਬ ਸਰਕਾਰ ਵੱਲੋਂ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਖੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਵੀਡੀਓ ਕਾਨਫ਼ਰੰਸ ਰਾਹੀਂ ਮੋਬਾਈਲ ਫੋਨ ਵੰਡਣ ਦੀ ਸ਼ੁਰੂਆਤ ਕੀਤੀ ਗਈ। ਇਹ ਪ੍ਰਗਟਾਵਾ ਸ.ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਸ੍ਰੀ ਦਫਤਰ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਵਿਖੇ ਸਰਕਾਰੀ ਸਕੂਲਾਂ ਵਿੱਚ ਪੜਣ ਵਾਲੀਆਂ ਵਿਦਿਆਰਥਣਾਂ ਨੂੰ ਸਮਾਰਟ ਫੋਨ ਵੰਡਣ ਦੀ ਸ਼ੁਰਆਤ ਮੌਕੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ, ਸ੍ਰੀਮਤੀ ਡੀ.ਸੁਡਰਵਿਲੀ ਐਸ.ਐਸ.ਪੀ., ਸ੍ਰੀਮਤੀ ਕਰਨ ਕੌਰ ਬਰਾੜ ਸਾਬਕਾ ਐਮ.ਐਲ.ਏ.ਸ੍ਰੀ ਹਰਚਰਨ ਸਿੰਘ ਬਰਾੜ ਪ੍ਰਧਾਨ ਜਿ਼ਲ੍ਹਾ ਕਾਂਗਰਸ ਕਮੇਟੀ, ਸ੍ਰੀ ਪ੍ਰਭਜੋਤ ਸਿੰਘ ਜਿ਼ਲ੍ਹਾ ਯੂਥ ਕਾਂਗਰਸ ਕਮੇਟੀ, ਸ੍ਰੀ ਗੋਪਾਲ ਸਿੰਘ ਐਸ.ਡੀ.ਐਮ ਮਲੋਟ, ਸ੍ਰੀ ਬਲਜੀਤ ਕੁਮਾਰ ਜਿ਼ਲ੍ਹਾ ਸਿੱਖਿਆ ਅਫਸਰ, ਸ੍ਰੀ ਕਪਲ ਸ਼ਰਮਾ ਡਿਪਟੀ ਡੀ.ਈ.ਓ ਵੀ ਹਾਜ਼ਰ ਸਨ।
ਇਸ ਮੌਕੇ ਸ. ਭੱਟੀ ਨੇ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਬੱਚਿਆਂ ਨੂੰ ਬੜੀ ਉਤਸੁਕਤਾ ਨਾਲ ਇਸ ਦਿਨ ਦਾ ਇੰਤਜ਼ਾਰ ਸੀ ਸੋ ਅੱਜ ਘੜੀਆਂ ਖ਼ਤਮ ਹੋ ਗਈਆਂ ਹਨ ।ਪੂਰੇ ਪੰਜਾਬ ਵਿੱਚ 174000 ਅਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 6175 ਮੋਬਾਈਲ ਫੋਨ ਵੰਡੇ ਜਾ ਰਹੇ ਹਨ, ਜਿਹਨਾਂ ਤੇ 92 ਕਰੋੜ ਰੁਪਏ ਆਇਆ ਹੈ। ਉਹਨਾਂ ਅੱਗੇ ਦੱਸਿਆ ਕਿ ਇਹ ਸਮਾਰਟ ਫੋਨ ਬੱਚਿਆਂ ਨੂੰ ਈ ਸਿੱਖਿਆ ਪ੍ਰਾਪਤ ਕਰਨ ਵਿੱਚ ਹੋਵੇਗਾ ਲਾਹੇਵੰਦ ਸਿੱੱਧ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੰਜਾਬ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਵੱਲੋਂ ਇਸ ਉਪਰਾਲੇ ਨੂੰ ਬਹੁਤ ਸ਼ਲਾਘਾਯੋਗ ਕਦਮ ਦੱਸਿਆ ਗਿਆ। ਉਹਨਾਂ ਅੱਗੇ ਕਿਹਾ ਕਿ ਸਰਕਾਰ ਨੇ ਜੋ ਵਾਅਦਾ ਕੀਤਾ ਸੀ, ਉਸਨੂੰ ਕਰ ਕੇ ਦਿਖਾਇਆ ਹੈ । ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਸਮੂਹ ਵਰਗ ਦੇ ਵਿਦਿਆਰਥੀਆਂ ਨੂੰ ਇਹ ਸਮਾਰਟਫੋਨ ਦਿੱਤੇ ਜਾ ਰਹੇ ਹਨ। ਉਹਨਾਂ ਅੱਗੇ ਦੱਸਿਆ ਕਿ ਬੱਚਿਆਂ ਵੱਲੋਂ ਸਮਾਰਟਫੋਨ ਪ੍ਰਾਪਤ ਕਰਕੇ ਬਹੁਤ ਖੁਸ਼ੀ ਦੀ ਲਹਿਰ ਦੇਖਣ ਵਿੱਚ ਆਈ ਅਤੇ ਮਾਪਿਆਂ ਵੱਲੋਂ ਵੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ ਗਿਆ । ਪੰਜਾਬ ਸਰਕਾਰ ਦੀ ਇਹ ਪਹਿਲ ਕਦਮੀ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਿੱਚ ਬਹੁਤ ਸਹਾਇਕ ਸਿੱਧ ਹੋਵੇਗੀ। ਜਨਮ ਅਸ਼ਟਮੀ ਦੇ ਮੌਕੇ ਤੇ ਅੱਜ ਸ੍ਰੀ ਓਮ ਪ੍ਰਕਾਸ ਐਸ.ਡੀ.ਐਮ ਗਿੱਦੜਬਾਹਾ ਨੇ ਵੀ ਗਿੱਦੜਬਾਹਾ ਵਿਖੇ ਸਮਾਰਟ ਫੋਨ ਵੰਡੇ ਗਏ।