ਭਲਕੇ ਮਲੋਟ ਦੇ ਇਹਨਾਂ ਇਲਾਕਿਆਂ ਦੀ ਬਿਜਲੀ ਸਪਲਾਈ ਰਹੇਗੀ ਬੰਦ

ਮਲੋਟ: ਬਿਜਲੀ ਬੋਰਡ ਮਲੋਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਲੋਟ ਦੇ ਮੇਨ ਬਾਜ਼ਾਰ, ਤਹਿਸੀਲ ਰੋਡ ਅਤੇ ਕਲਗੀਧਰ ਦੇ ਫੀਡਰ ਬੰਦ ਰਹਿਣ ਕਾਰਨ ਕੱਲ੍ਹ 2 ਅਕਤੂਬਰ 2022 (ਐਂਤਵਾਰ) ਨੂੰ ਸਵੇਰੇ 11:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਮੇਨ ਬਾਜ਼ਾਰ, ਸੁਪਰ ਬਾਜ਼ਾਰ, ਗੁਰਦੁਆਰਾ ਰੋਡ, ਡੀ.ਏ.ਵੀ ਕਾਲਜ ਰੋਡ, ਮਹਾਂਵੀਰ ਨਗਰ, ਧਾਨਕ ਮੁਹੱਲਾ, ਗੋਬਿੰਦ ਨਗਰ, ਆਦਰਸ਼ ਨਗਰ, ਗਊਸ਼ਾਲਾ ਰੋਡ, ਬਿਰਲਾ ਕਲੋਨੀ, ਗਨੇਸ਼ ਵਿਹਾਰ, ਮੱਕੜ ਕਲੋਨੀ, ਬਿਰਲਾ ਰੋਡ, ਲੋਹਾ ਬਾਜ਼ਾਰ, ਪੁਰਾਣੀ ਤਹਿਸੀਲ ਰੋਡ, ਜੀ.ਟੀ ਰੋਡ, ਨਾਗਪਾਲ ਨਗਰੀ, ਵਾਲਮੀਕਿ ਮੁਹੱਲਾ, ਇੰਦਰਾ ਬਸਤੀ, ਏਕਤਾ ਨਗਰ, ਅਜੀਤ ਸਿੰਘ ਨਗਰ, ਮੇਜਰ ਵਾਲੀ ਗਲੀ, ਡਾ. ਕੁਲਦੀਪ ਸਿੰਘ ਵਾਲੀ ਗਲੀ, ਸ਼੍ਰੀ ਚੰਦ ਮੁਹੱਲਾ, ਦਾਨੇਵਾਲਾ ਚੌਂਕ, ਕਲਗੀਧਰ ਮੁਹੱਲਾ, ਘੁਮਿਆਰਾ ਰੋਡ, ਕਿੰਗਰਾ ਰੋਡ, ਜੰਡਵਾਲਾ ਰੋਡ, ਦਾਨੇਵਾਲਾ ਪਿੰਡ ਅਤੇ ਪਿੰਡ ਛਾਪਿਆਂਵਾਲੀ ਦੀ ਬਿਜਲੀ ਸਪਲਾਈ ਬੰਦ ਰਹੇਗੀ। Author: Malout Live