ਸਿਧਾਂਤ ਕਰਾਟੇ ਅਕੈਡਮੀ ਮਲੋਟ ਦੇ ਵਿਦਿਆਰਥੀਆਂ ਨੇ Shotokai Independence Karate Cup 2025 ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸ਼ੋਤੋਕਾਈ ਕਰਾਟੇ ਐਸੋਸੀਏਸ਼ਨ ਵੱਲੋਂ 16, 17 ਅਗਸਤ ਨੂੰ 18ਵਾਂ ਇੰਨਡਿਪੈਂਡਸ ਕੱਪ ਕਰਾਟੇ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਸਿਧਾਂਤ ਕਰਾਟੇ ਅਕੈਡਮੀ ਮਲੋਟ ਦੇ 21 ਬੱਚਿਆਂ ਨੇ ਭਾਗ ਲਿਆ। ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਇਲਾਕੇ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ।

ਮਲੋਟ : ਸ਼ੋਤੋਕਾਈ ਕਰਾਟੇ ਐਸੋਸੀਏਸ਼ਨ ਵੱਲੋਂ 16, 17 ਅਗਸਤ ਨੂੰ 18ਵਾਂ ਇੰਨਡਿਪੈਂਡਸ ਕੱਪ ਕਰਾਟੇ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਤੋਂ ਕਰੀਬ 450 ਖਿਡਾਰੀਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਸਿਧਾਂਤ ਕਰਾਟੇ ਅਕੈਡਮੀ ਮਲੋਟ ਦੇ 21 ਬੱਚਿਆਂ ਨੇ ਭਾਗ ਲਿਆ। ਜਿਸ ਵਿੱਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ (ਉਪਕਾਰ, ਪ੍ਰਭਗੁਨ ਹਾਂਡਾ, ਮੰਨਤ ਗੋਇਲ, ਅਰਸ਼ਦੀਪ ਕੌਰ, ਦਿਕਸ਼ਾਂਤ ਢੱਲ, ਵਿਨਯ ਕੁਮਾਰ, ਇਰਵਿਨਜੀਤ ਸਿੰਘ, ਖੁਸ਼ਦਿਲ ਸਿੰਘ ਵੱਲੋਂ ਗੋਲਡ ਮੈਡਲ), ਹਮਰਾਜ ਕੌਰ, ਅਨਿਕਾ ਗੋਇਲ, ਨਿਰਝਰਾ, ਅਗਾਜਪ੍ਰੀਤ ਸੰਧੂ, ਕੋਹਰੀਨ ਕੌਰ, ਜਸਪ੍ਰੀਤ ਸਿੰਘ, ਉਦੈਵੀਰ ਸਿੰਘ, ਅਭੈ ਛਾਬੜਾ ਵੱਲੋਂ ਸਿਲਵਰ ਮੈਡਲ, ਹੇਜ਼ਲ, ਮਾਯਰਾ, ਜਾਨਵੀ ਗੋਇਲ, ਜਹਾਂਗੁਨ ਕੌਰ, ਵਿਕਰਮ ਆਦਿਤਯਜੀਤ ਸਿੰਘ ਵੱਲੋਂ ਬਰਾਊਂਜ ਮੈਡਲ ਜਿੱਤ ਆਪਣੇ ਇਲਾਕੇ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ।

ਟੀਮ ਦੇ ਵਾਪਿਸ ਮਲੋਟ ਪਹੁੰਚਣ ਤੇ ਮਾਪਿਆਂ ਵੱਲੋਂ ਟੀਮ ਦਾ ਮੂੰਹ ਮਿੱਠਾ ਕਰਵਾ ਕੇ ਹਾਰ ਪਵਾ ਕੇ ਸਵਾਗਤ ਕੀਤਾ ਤੇ ਅਕੈਡਮੀ ਦੇ ਕੋਚ ਸੈਨਸਈ ਸਿਧਾਂਤ ਕੁਮਾਰ ਅਤੇ ਟੀਮ ਇੰਚਾਰਜ ਦੀਪਿਕਾ ਰਾਣੀ ਦਾ ਤਹਿ-ਦਿਲੋਂ ਧੰਨਵਾਦ ਕੀਤਾ ਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

Author : Malout Live