ਸਾਇੰਸ ਫੈਕਲਟੀ ਡੀ.ਏ.ਵੀ ਕਾਲਜ ਮਲੋਟ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ

ਮਲੋਟ: ਡੀ.ਏ.ਵੀ ਕਾਲਜ, ਮਲੋਟ ਦੀ ਸਾਇੰਸ ਫੈਕਲਟੀ ਨੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ। ਇਸ ਮੌਕੇ ਪ੍ਰੋਜੈਕਟ ਮੇਕਿੰਗ, ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸਮਾਗਮ ਦੀ ਸ਼ੁਰੂਆਤ ਗਿਆਨ ਦਾ ਦੀਪ ਜਗਾ ਕੇ ਰਵਾਇਤੀ ਢੰਗ ਨਾਲ ਕੀਤੀ ਗਈ। ਇਸ ਤੋਂ ਬਾਅਦ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਵੱਲੋਂ ਸਾਰਿਆਂ ਦਾ ਰਸਮੀ ਸਵਾਗਤ ਕੀਤਾ ਗਿਆ। ਪ੍ਰੋ. ਸੁਦੇਸ਼ ਗਰੋਵਰ ਨੇ ਇਸ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਡੀ.ਏ.ਵੀ ਐਡਵਰਡਗੰਜ ਸਕੂਲ, ਮਲੋਟ ਤੋਂ ਸ਼੍ਰੀ ਅਭੈ ਸ਼ਰਮਾ, ਐੱਸ.ਐੱਸ.ਐੱਸ. ਸਕੂਲ, ਮਲੋਟ ਤੋਂ ਸ਼੍ਰੀਮਤੀ ਸੁਰੇਸ਼ਠਾ ਕੁਮਾਰੀ ਅਤੇ ਐੱਸ.ਐੱਸ.ਐੱਸ ਸਕੂਲ ਮਲੋਟ ਪਿੰਡ ਤੋਂ ਸ਼੍ਰੀਮਤੀ ਸ਼ਵੇਤਾ ਜਸੂਜਾ ਨੇ ਮੁਕਾਬਲਿਆਂ ਦੀ ਜੱਜਮੈਂਟ ਕੀਤੀ।

ਮੈਡਮ ਕੋਮਲ, ਮੈਡਮ ਚੰਚਲ ਅਤੇ ਮੈਡਮ ਦੀਪਾਲੀ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਡਾ. ਮੁਕਤਾ ਮੁਟਨੇਜਾ ਨੇ ਭਾਸ਼ਣ ਪ੍ਰਤੀਯੋਗਿਤਾ ਦਾ ਸੰਚਾਲਨ ਕੀਤਾ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰੋਜੈਕਟ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ-ਅਨੂ, ਖੁਸ਼ਦੀਪ, ਕਮਲਪ੍ਰੀਤ ਨੇ, ਦੂਜਾ ਸਥਾਨ-ਟੀਸ਼ਾ, ਆਇਨਾ ਅਤੇ ਮੁਸਕਾਨ ਨੇ, ਤੀਜਾ ਸਥਾਨ-ਖੁਸ਼ਦੀਪ, ਪ੍ਰਿਅੰਕਾ ਅਤੇ ਕਮਲਪ੍ਰੀਤ ਨੇ ਹਾਸਿਲ ਕੀਤਾ। ਇਸ ਤੋਂ ਇਲਾਵਾ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਨਮਿਤ ਨੇ, ਦੂਜਾ ਸਥਾਨ ਭਾਵਨਾ ਨੇ ਅਤੇ ਤੀਜਾ ਸਥਾਨ ਲੀਜਾ ਅਤੇ ਤਨੀਸ਼ਾ ਨੂੰ ਮਿਲਿਆ। ਭਾਸ਼ਣ ਮੁਕਾਬਲੇ ਦੇ ਜੇਤੂਆਂ ਵਿੱਚ ਟੀਸ਼ਾ ਨੂੰ ਪਹਿਲਾ ਸਥਾਨ ਗੁਰਬੀਰ ਨੂੰ ਦੂਜਾ ਸਥਾਨ ਤਾਜ ਜੈਕਬ ਅਤੇ ਸ਼ਬਨਮ ਨੂੰ ਤੀਜਾ ਸਥਾਨ ਹਾਸਿਲ ਹੋਇਆ। ਇਸ ਮੌਕੇ ਸਮੂਹ ਸਟਾਫ਼ ਹਾਜ਼ਿਰ ਸੀ। Author: Malout Live