ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਨੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਪਰਾਲੀ ਸਾੜਨ ਸੰਬੰਧੀ ਦਿੱਤਾ ਮੰਗ ਪੱਤਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਬੀਤੇ ਦਿਨੀਂ ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਮੜ੍ਹਮੱਲੂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮੈਡਮ ਡਾ. ਰੂਹੀ ਦੁੱਗ ਨੂੰ ਪਰਾਲੀ ਸਾੜਨ ਸੰਬੰਧੀ ਮੰਗ ਪੱਤਰ ਦਿੱਤਾ। ਨੰਬਰਦਾਰ ਯੂਨੀਅਨ ਨੇ ਕਿਹਾ ਪਰਾਲੀ ਸਾੜਨ ਸੰਬੰਧੀ ਜੋ ਨੰਬਰਦਾਰਾਂ ਦੀ ਸਰਕਾਰ ਨੇ ਡਿਊਟੀ ਲਾਈ ਆ ਉਸ ਸੰਬੰਧੀ ਨੰਬਰਦਾਰ ਕਿਸਾਨਾਂ ਨੂੰ ਸੁਚੇਤ ਕਰ ਸਕਦੇ ਹਨ,
ਉਹਨਾਂ ਨੂੰ ਪਰਾਲੀ ਸਾੜਨ ਤੋਂ ਰੋਕ ਨਹੀਂ ਸਕਦੇ। ਇਸ ਮੌਕੇ ਬਲਕਰਨ ਸਿੰਘ ਗੋਲਡੀ ਭਾਗਸਰ, ਜਗਸੀਰ ਸਿੰਘ ਸੁਖਨਾ, ਕਾਕਾ ਸਿੰਘ ਪ੍ਰਧਾਨ ਲੰਬੀ, ਜਲੌਰ ਸਿੰਘ ਨੰਦਗੜ੍ਹ, ਬਲਦੇਵ ਸਿੰਘ ਕੋਟਲੀ ਸੰਘਰ, ਦਰਸ਼ਨ ਸਿੰਘ ਕਿਰਪਾਲ ਕੇ, ਵੀਰ ਸਿੰਘ ਗੂੜ੍ਹੀਸੰਘਰ, ਰਛਪਾਲ ਸਿੰਘ ਮਿੱਠਡੀ, ਬਲਜਿੰਦਰ ਸਿੰਘ ਲੰਬੀ, ਹਰਦੀਪ ਸਿੰਘ, ਸੁਖਮਿੰਦਰ ਸਿੰਘ ਲੰਬੀ, ਕੁਲਵੰਤ ਸਿੰਘ ਲੁਹਾਰਾ, ਬੋਘਾ ਸਿੰਘ ਬੁੱਟਰ ਸਰੀਂ ਨੰਬਰਦਾਰ ਹਾਜ਼ਿਰ ਸਨ। Author: Malout Live