ਐਮਰਜੰਸੀ ਸਰਕਾਰੀ ਗਡੀਆਂ ਲਈ ਰਿਲਾਇੰਸ ਵਲੋਂ ਮੁਫ਼ਤ ਪੈਟਰੋਲ/ਡੀਜਲ ਸੇਵਾ ਸ਼ੁਰੂ-ਡਿਪਟੀ ਕਮਿਸ਼ਨਰ ਡੀਸੀ ਮੁਕਤਸਰ ਨੇ ਹਰੀ ਝੰਡੀ ਲਹਿਰਾ ਕੇ ਸੂਬੇ ਪੱਧਰੀ ਸਕੀਮ ਦੀ ਜ਼ਿਲਾ ਮੁਕਤਸਰ ਵਿਖੇ ਕੀਤੀ ਸ਼ੁਰਆਤ
ਸ੍ਰੀ ਮੁਕਤਸਰ ਸਾਹਿਬ :- ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ ਅਰਾਵਿੰਦ ਕੁਮਾਰ ਨੇ ਅੱਜ ਜਲਾਲਾਬਾਦ ਰੋਡ ਸਥਿਤ ਰਿਲਾਇੰਸ ਪੰਪ ਤੇ ਰਿਲਾਇੰਸ ਵਲੋਂ ਮੁਫ਼ਤ ਪੈਟਰੋਲ/ਡੀਜਲ ਸੁਵਿਧਾ ਦੀ ਸ਼ੁਰਆਤ ਕੀਤੀ। ਇਸ ਮੌਕੇ ਉਨਾਂ ਪੈਟਰੋਲ ਪੰਪ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਇਸ ਸੂਬੇ ਪੱਧਰੀ ਸਕੀਮ ਦੀ ਰਸਮੀ ਤੌਰ ਤੇ ਸ਼ੁਰਆਤ ਕੀਤੀ।
ਰਿਲਾਇੰਸ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਮਿਤੀ 18 ਮਈ 2021 ਤੋਂ 30 ਜੂਨ 2021 ਤੱਕ ਇਸ ਪੈਟਰੋਲ ਪੰਪ ਵਲੋਂ ਉਸ ਹਰੇਕ ਸਰਕਾਰੀ ਐਮਰਜੰਸੀ ਗੱਡੀ, ਜਿਸ ਵਿਚ ਕੋਰੋਨਾ ਮਰੀਜ ਨੂੰ ਲਜਾਇਆ ਜਾ ਰਿਹਾ ਹੈ, ਨੂੰ ਪ੍ਰਤੀ ਦਿਨ 50 ਲੀਟਰ ਤੇਲ (ਪੈਟਰੋਲ/ਡੀਜਲ) ਮੁਫ਼ਤ ਦਿੱਤਾ ਜਾਵੇਗਾ। ਉਨਾਂ ਅੱਗੇ ਦੱਸਿਆ ਕਿ ਇਸ ਸਬੰਧੀ ਸਰਕਾਰੀ ਗੱਡੀਆਂ ਦੇ ਨੰਬਰ/ਰਿਕਾਰਡ ਜ਼ਿਲਾ ਪ੍ਰਸਾਸ਼ਨ ਦੀ ਸਹਾਇਤਾ ਨਾਲ ਪੈਟਰੋਲ ਪੰਪ ਵਿਖੇ ਰੱਖਿਆ ਜਾਵੇਗਾ। ਇਸ ਮੌਕੇ ਏ.ਡੀ.ਸੀ ਜਨਰਲ ਸ੍ਰੀ ਰਾਜੇਸ਼ ਤਿ੍ਰਪਾਠੀ, ਐਸ.ਡੀ.ਐਮ ਸ੍ਰੀਮਤੀ ਸਵਰਨਜੀਤ ਕੌਰ ਅਤੇ ਏਰੀਆ ਮੈਨੇਜਰ ਕੁਨਾਲ ਮਿੱਤਲ ਵੀ ਹਾਜਰ ਸਨ।