ਕੋਰੋਨਾ ਮਰੀਜ਼ਾਂ ਦੀ ਸਹਾਇਤਾ ਲਈ ਹੈਪਲ ਡੈਸਕ ਹਰ ਸਮੇਂ ਹਾਜਰ- ਰਾਜਾ ਵੜਿੰਗ

ਸ੍ਰੀ ਮੁਕਤਸਰ ਸਾਹਿਬ  :- ਐਮ.ਐਲ.ਏ ਰਾਜਾ ਵੜਿੰਗ ਨੇ ਅੱਜ ਉਚੇਚੇ ਤੌਰ ਤੇ ਸਿਵਲ ਹਸਪਤਾਲ ਮੁਕਤਸਰ ਪਹੁੰਚ ਕੇ ਕੋਰੋਨਾ ਮਰੀਜ਼ਾ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ ਅਤੇ ਸਿਹਤ ਵਿਭਾਗ ਵਲੋਂ ਹੁਣ ਤੱਕ ਕੀਤੇ ਉਪਰਾਲਿਆਂ ਸਬੰਧੀ ਸੰਤੁਸ਼ਟੀ ਜਾਹਰ ਕੀਤੀ। ਰਾਜਾ ਵੜਿੰਗ ਵਲੋਂ ਪਹਿਲਾਂ ਹੀ ਇਹ ਐਲਾਨ ਕੀਤੀ ਗਿਆ ਸੀ ਕਿ ਉਨਾਂ ਦੇ ਅਤੇ ਹੋਰ ਰਾਜਨੀਤਿਕ ਨੁਮਾਇੰਦੇ ਵਾਰੀ ਸਿਰ ਸਿਵਿਲ ਹਸਪਤਾਲ ਵਿਖੇ ਬਣਾਏ ਗਏ ਹੈਲਪ ਡੈਸਕ ਰਾਹੀਂ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨਗੇ। ਉਨਾਂ ਅੱਜ ਇਕ ਵਾਰ ਫਿਰ ਦੁਹਰਾਇਆ ਕਿ ਸਿਵਲ ਹਸਪਤਾਲ ਮੁਕਤਸਰ ਜਾਂ ਗਿਦੜਬਾਹਾ ਵਿਖੇ ਕਿਸੇ ਮਰੀਜ ਨੂੰ ਖਜਲ ਨਹੀਂ ਹੋਣ ਦਿੱਤਾ ਜਾਵੇਗਾ।

ਰਾਜਾ ਵੜਿੰਗ ਨੇ ਅੱਜ ਖੁੱਦ ਹੈਲਪ ਡੈਸਕ ਤੇ ਆਪਣੀ ਹਾਜਰੀ ਭਰਦਿਆਂ ਕਰੋਨਾ ਮਰੀਜ਼ਾ ਦੇ ਰਿਸ਼ਤੇਦਾਰਾਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ ਅਤੇ ਸਰਕਾਰੀ ਪ੍ਰਬੰਧਾਂ ਦੀ ਜਾਣਕਾਰੀ ਹਾਸਲ ਕੀਤੀ। ਉਨਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਹਰ ਵੱਕਤ ਚੁਕੱਣੇ ਹੋ ਕੇ ਰਹਿਣ, ਹੋਰਾਂ ਤੋਂ ਦੋ ਗਜ ਦੀ ਦੂਰੀ ਬਣਾ ਕੇ ਰੱਖਣ, ਮਾਸਕ ਪਾਉਣਾ ਅਤੇ ਵਾਰ ਵਾਰ ਹੱਥ ਧੋਣ ਤੋਂ ਗੁਰੇਜ ਨਾ ਕਰਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਭੀੜ ਵਾਲੀ ਥਾਂ ਤੇ ਜਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਕੋਰੋਨਾ ਦੀ ਚਪੇਟ ਵਿਚ ਆਏ ਲੋਕਾਂ ਦੀ ਹਰ ਸੰਭਵ ਸਹਾਇਤਾ ਲਈ ਉਹ ਹਮੇਸ਼ਾ ਤਤਪਰ ਹਨ। ਜ਼ਿਲਾ ਪ੍ਰਸਾਸ਼ਨ ਦੀ ਪ੍ਰਸੰਸ਼ਾ ਕਰਦੇ ਉਨਾਂ ਕਿਹਾ ਕਿ ਤਿੰਨ ਸੌ ਤੋਂ ਵੀ ਵੱਧ ਆਕਸੀਜਨ ਸਲੰਡਰ ਬਨਾਉਣ ਵਾਲਾ ਪਲਾਂਟ ਬੜੇ ਹੀ ਸੁਚੱਜੇ ਢੰਗ ਨਾਲ ਚਲ ਰਿਹਾ ਹੈ ਅਤੇ ਜਲਦੀ ਹੀ ਇਕ ਹੋਰ ਪਲਾਂਟ ਗਿੱਦੜਬਾਹਾ ਵਿਖੇ ਵੀ ਲਗਣ ਜਾ ਰਿਹਾ ਹੈ।