EO Wing ਐੱਸ.ਐੱਸ.ਪੀ ਦਫਤਰ ਵਿਖੇ ਸੇਵਾਵਾਂ ਨਿਭਾ ਰਹੇ ਸਬ-ਇੰਸਪੈਕਟਰ ਮਲਕੀਤ ਸਿੰਘ ਪੱਦ-ਉੱਨਤ ਬਣੇ ਇੰਸਪੈਕਟਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵਿੱਚ ਆਪਣੀਆ ਸੇਵਾਵਾਂ ਨਿਭਾਅ ਰਹੇ ਸਬ-ਇੰਸਪੈਕਟਰ ਮਲਕੀਤ ਸਿੰਘ ਜਿਨ੍ਹਾਂ ਦੀ ਡਿਊਟੀ EO Wing, ਦਫਤਰ ਐੱਸ.ਐੱਸ.ਪੀ ਵਿਖੇ ਹੈ। ਜਿਨ੍ਹਾਂ ਨੂੰ ਵਧੀਆ ਡਿਊਟੀ ਅਤੇ ਵਧੀਆ ਕਾਰਜ਼ਸ਼ੈਲੀ ਲਈ ਇੰਸਪੈਕਟਰ ਪੱਦ-ਉਨਤ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਦੇ ਸਟਾਰ ਸ੍ਰੀ ਕੁਲਵੰਤ ਰਾਏ ਐੱਸ.ਪੀ (ਐੱਚ) ਵੱਲੋਂ ਲਗਾ ਕੇ ਆਉਣ ਵਾਲੇ ਸਮੇਂ ਵਿੱਚ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਮੌਕੇ ਇੰਸਪੈਕਟਰ ਰਾਜਵੀਰ ਕੌਰ ਇੰਚਾਰਜ ਈ.ਓ.ਵਿੰਗ, ਐੱਸ.ਆਈ ਧਰਮਵੀਰ ਸਿੰਘ ਇੰਚਾਰਜ ਸਕਿਉਰਿਟੀ ਅਤੇ ਜਸਪਾਲ ਸਿੰਘ ਰੀਡਰ ਐੱਸ.ਪੀ.(ਐੱਚ) ਵੀ ਹਾਜ਼ਿਰ ਸਨ। Author: Malout Live