ਜ਼ੋਨ ਪੱਧਰੀ ਕ੍ਰਿਕੇਟ ਟੂਰਨਾਮੈਂਟ ਵਿੱਚ ਡੀ.ਏ.ਵੀ ਕਾਲਜ ਮਲੋਟ ਦੀ ਟੀਮ ਨੇ ਕੀਤੀ ਸ਼ਾਨਦਾਰ ਜਿੱਤ ਪ੍ਰਾਪਤ

ਮਲੋਟ: ਡੀ.ਏ.ਵੀ ਕਾਲਜ ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਹੇਠ ਲੜਕਿਆਂ ਦੀ ਕ੍ਰਿਕੇਟ ਟੀਮ ਨੇ ਐਨ.ਪੀ.ਐੱਸ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਏ ਜ਼ੋਨਲ ਪੱਧਰੀ ਕ੍ਰਿਕੇਟ ਟੂਰਨਾਮੈਂਟ ਵਿੱਚ ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 20 ਓਵਰ ਦੇ ਮੈਚ ਵਿੱਚ ਕੋਟੇ ਤੋਂ ਪਹਿਲਾਂ ਹੀ 118 ਰਨ ਦਾ ਟੀਚਾ ਪੂਰਾ ਕਰਕੇ 7 ਵਿਕਟਾਂ ਤੋਂ ਹਰਾ ਕੇ ਭਾਰੀ ਜਿੱਤ ਪ੍ਰਾਪਤ ਕੀਤੀ।

ਕਾਲਜ ਦੀ ਟੀਮ ਦੇ ਕੈਪਟਨ ਯੋਗੇਸ਼ ਨੇ ਆਪਣੀ ਟੀਮ ਲਈ ਬਾਖੂਬੀ ਪ੍ਰਦਰਸ਼ਨ ਕਰਦੇ ਹੋਏ 48 ਰਨ ਦੇ ਨਾਲ-ਨਾਲ ਵਿਕਟਾਂ ਵੀ ਹਾਸਿਲ ਕੀਤੀਆਂ। ਦੂਜੇ ਪਾਸੇ ਖਿਡਾਰੀ ਸੰਨੀ ਨੇ ਵੀ ਟੀਮ ਦੇ ਲਈ 32 ਰਨ ਦਾ ਯੋਗਦਾਨ ਦਿੱਤਾ। ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਮੈਡਮ ਇਕਬਾਲ ਕੌਰ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਦੇ ਇਸ ਵਧੀਆ ਪ੍ਰਦਰਸ਼ਨ ਅਤੇ ਜਿੱਤ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੂੰ ਵਧਾਈ ਦਿੱਤੀ ਅਤੇ ਮੁੜ ਤੋਂ ਦੂਜੇ ਮੈਚ ਵਿੱਚ ਵੀ ਚੰਗੀ ਕਾਰਗੁਜ਼ਾਰੀ ਲਈ ਪ੍ਰੇਰਿਤ ਕੀਤਾ। Author: Malout Live