4 ਜੂਨ ਨੂੰ ਮਨਾਇਆ ਜਾਵੇਗਾ ਸ਼੍ਰੀ ਭਗਤ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ- ਸੁਦੇਸ਼ਪਾਲ ਸਿੰਘ ਮਲੋਟ

ਮਲੋਟ: ਸ਼੍ਰੀ ਭਗਤ ਕਬੀਰ ਸਾਹਿਬ ਜੀ ਦਾ 625ਵਾਂ ਪ੍ਰਕਾਸ਼ ਦਿਹਾੜਾ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ 4 ਜੂਨ 2023 ਦਿਨ ਐਤਵਾਰ, ਸਵੇਰੇ 10 ਵਜੇ, ਵਾਰਡ ਨੰਬਰ 10 ਕਬੀਰ ਨਗਰ (ਮਹਾਂਵੀਰ ਨਗਰ) ਮਲੋਟ ਵਿਖੇ ਨਵ-ਨਿਰਮਾਣ-ਅਧੀਨ ਗੁਰਦੁਆਰਾ ਸ਼੍ਰੀ

ਭਗਤ ਕਬੀਰ ਸਾਹਿਬ ਜੀ ਮਲੋਟ ਵਿਖੇ ਮਨਾਇਆ ਜਾਵੇਗਾ। ਇਸ ਦੌਰਾਨ ਸੇਵਾਦਾਰ ਸੁਦੇਸ਼ਪਾਲ ਸਿੰਘ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਮਲੋਟ ਵਿਖੇ ਸ਼੍ਰੀ ਭਗਤ ਕਬੀਰ ਸਾਹਿਬ ਜੀ ਦੇ ਨਾਮ 'ਤੇ ਬਣਨ ਵਾਲੇ ਭਾਰਤ ਦੇ ਪਹਿਲੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਗਈ। Author: Malout Live