ਆਧਨੀਆਂ ਲਿੰਕ ਡ੍ਰੇਨ ਤੇ ਫਤਿਹਪੁਰ ਮਨੀਆਂ ਲਿੰਕ ਡ੍ਰੇਨ ਦੀ ਸਫਾਈ ਮੁਕੰਮਲ ਹੋਈ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡ੍ਰੇਨਜ਼ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਬਲਵਿੰਦਰ ਕੁਮਾਰ ਕੰਬੋਜ਼ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਧਨੀਆਂ ਲਿੰਕ ਡ੍ਰੇਨ ਅਤੇ ਫਤਿਹਪੁਰ ਮਨੀਆ ਲਿੰਕ ਡ੍ਰੇਨ ਦੀ ਸਫਾਈ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਕੈਬਨਿਟ ਮੰਤਰੀ ਵੱਲੋਂ ਕੀਤੇ ਗਏ ਦੌਰੇ ਦੌਰਾਨ ਇੰਨ੍ਹਾਂ ਦੀ ਸਫਾਈ ਦਾ ਕੰਮ ਚੱਲ ਰਿਹਾ ਸੀ, ਜੋ ਕਿ ਹੁਣ ਮੁਕੰਮਲ ਕਰ ਲਿਆ ਗਿਆ ਹੈ। Author: Malout Live