ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਜੱਥੇ ਨੇ ਧਾਰਮਿਕ ਸਥਾਨਾਂ ਦੇ ਕੀਤੇ ਦਰਸ਼ਨ ਦੀਦਾਰੇ
ਮਲੋਟ: ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਤੋਂ ਬਸੰਤ ਪੰਚਮੀ ਵਾਲੇ ਦਿਨ ਰਵਾਨਾ ਜੱਥੇ ਨੇ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕੀਤੇ। ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਦੀ ਅਗਵਾਈ ਵਿਚ ਬੱਸ ਤੇ ਰਵਾਨਾ ਹੋਏ ਸੰਗਤਾਂ ਦੇ ਜੱਥੇ ਨੇ ਠਾਠ ਨਾਨਕਸਰ ਕਲੇਰਾਂ ਜਗਰਾਉਂ ਅਤੇ ਗੁਰਦੁਆਰਾ ਸ਼੍ਰੀ ਮੈਹਦੇਆਣਾ ਸਾਹਿਬ ਜੀ ਸਮੇਤ ਰਸਤੇ ਵਿੱਚ ਆਉਂਦੇ ਸਮੂਹ ਇਤਿਹਾਸਿਕ ਸਥਾਨਾਂ
ਦੇ ਦਰਸ਼ਨ ਕਰਦਿਆਂ ਦੇਰ ਰਾਤ ਗੁਰੂਘਰ ਵਿਖੇ ਵਾਪਸੀ ਕੀਤੀ। ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਦਿਨ ਬਸੰਤ ਪੰਚਮੀ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ ਵੀ ਸੀ ਅਤੇ ਸੰਗਤਾਂ ਨੇ ਵੱਖ-ਵੱਖ ਗੁਰੂਘਰਾਂ ਦੇ ਦਰਸ਼ਨ ਕਰਦਿਆਂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦਿਆਂ ਗੁਰੂ ਸਾਹਿਬਾਂ ਦੇ ਦਰਸਾਏ ਮਾਰਗ ਤੇ ਚੱਲਣ ਦਾ ਪ੍ਰਣ ਕੀਤਾ। Author: Malout Live