ਜੀ.ਟੀ.ਬੀ ਖਾਲਸਾ ਸੀਨੀ. ਸੈਕੰ. ਸਕੂਲ ਮਲੋਟ ਦੇ ਹੋਣਹਾਰ ਵਿਦਿਆਰਥੀਆਂ ਨੂੰ FAP ਵੱਲੋਂ ਕੀਤਾ ਗਿਆ ਸਨਮਾਨਿਤ

ਮਲੋਟ: ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਮਾਰਚ 2022 ਦੀ ਬੋਰਡ ਪ੍ਰੀਖਿਆ ਵਿੱਚ ਸੈਕੰਡਰੀ ਪੱਧਰ ‘ਤੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਅਤੇ ਐਸੋਸੀਏਸ਼ਨ ਆਫ਼ ਪੰਜਾਬ (FAP) ਵੱਲੋਂ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਸਨਮਾਨੇ ਗਏ ਵਿਦਿਆਰਥੀਆਂ ਵਿੱਚੋਂ ਅੰਕਿਤਾ ਸਪੁੱਤਰੀ ਸ਼੍ਰੀ ਰਾਮਪਾਲ ਨੇ 99.2%, ਮਨਪ੍ਰੀਤ ਕੌਰ ਸਪੁੱਤਰੀ ਨਾਨਕ ਸਿੰਘ ਨੇ 99%, ਰੀਆ ਸਪੁੱਤਰੀ ਸੰਜੀਵ ਕੁਮਾਰ ਨੇ 98.8%, ਅਸ਼ਮੀਤ ਕੌਰ ਸਪੁੱਤਰੀ ਗੁਰਮੀਤ ਸਿੰਘ ਨੇ 98.6% ਅਤੇ ਕਰਨ ਸਪੁੱਤਰ ਸ਼੍ਰੀ ਪਵਨ ਕੁਮਾਰ ਨੇ 98% ਅੰਕ ਪ੍ਰਾਪਤ ਕਰਕੇ ਸਿਰਫ਼ ਸੰਸਥਾ ਅਤੇ ਮਾਪਿਆਂ ਦਾ ਹੀ ਨਾਮ ਨਹੀਂ ਰੋਸ਼ਨ ਕੀਤਾ, ਸਗੋਂ ਸਟੇਟ ਪੱਧਰ ‘ਤੇ ਆਪਣੀ ਵੱਖਰੀ ਪਹਿਚਾਣ ਬਣਾਈ।

3 ਅਤੇ 4 ਦਸੰਬਰ ਨੂੰ ਚੰਡੀਗੜ੍ਹ ਵਿਖੇ ਇਹਨਾਂ ਬੱਚਿਆਂ ਨੂੰ ਸਨਮਾਨਿਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਸਤਨਾਮ ਸਿੰਘ ਸੰਧੂ ਨੇ PSEB, ICSE ਅਤੇ CBSE ਦੇ 98% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 120 ਵਿਦਿਆਰਥੀਆਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ P.hd ਤੱਕ ਦੀ ਪੜ੍ਹਾਈ ਮੁਫ਼ਤ (ਸਿੱਖਿਆ) ਦੇਣ ਦਾ ਵਾਅਦਾ ਕੀਤਾ। ਇਸ ਤੋਂ ਬਿਨ੍ਹਾਂ ਇੱਕ ਹੋਰ ਮਾਣ ਵਾਲੀ ਗੱਲ ਇਹ ਹੈ ਕਿ ਸੰਸਥਾ ਦੇ ਬਹੁਤ ਹੀ ਤਜ਼ਰਬੇਕਾਰ ਅਧਿਆਪਕ ਮੈਡਮ ਗੀਤਾ ਅਤੇ ਮੈਡਮ ਪ੍ਰੀਤੀ ਨੂੰ ਬੈਸਟ ਟੀਚਰ ਦੇ ਐਵਾਰਡ ਨਾਲ ਨਵਾਜਿਆ ਗਿਆ। ਇਸ ਮਾਣਮੱਤੀ ਪ੍ਰਾਪਤੀ ਲਈ ਸੰਸਥਾ ਦੇ ਕਮੇਟੀ ਦੇ ਚੇਅਰਮੈਨ ਸ. ਗੁਰਦੀਪ ਸਿੰਘ ਸੰਧੂ, ਪ੍ਰਿੰਸੀਪਲ ਅਮਰਜੀਤ ਸਿੰਘ ਨਰੂਲਾ ਅਤੇ ਸਮੂਹ ਕਮੇਟੀ ਮੈਂਬਰਜ਼ ਵੱਲੋਂ ਬੱਚਿਆਂ ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ। Author: Malout Live