ਐੱਨ.ਐੱਸ.ਐੱਸ ਕੈਂਪ ਦੇ ਛੇਵੇਂ ਦਿਨ ਵਲੰਟੀਅਰਾਂ ਨੇ ਸਵੱਛ ਭਾਰਤ ਅਭਿਆਨ ਥੀਮ ਅਧੀਨ ਕਾਲਜ ਦੇ ਮੇਨ ਗੇਟ ਤੋਂ ਲੈ ਕੇ ਬਾਸਕਟ-ਬਾਲ ਦੇ ਗਰਾਊਂਡ ਤੱਕ ਸਾਰੇ ਪੋਲ ਥੰਮਾਂ ਨੂੰ ਕੀਤਾ ਕਲੀ

ਮਲੋਟ:- ਡੀ.ਏ.ਵੀ ਕਾਲਜ, ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਅਤੇ ਐੱਨ.ਐੱਸ.ਐੱਸ ਯੂਨਿਟ ਦੇ ਪ੍ਰੋਗਰਾਮ ਅਫ਼ਸਰਾਂ ਡਾ. ਜਸਬੀਰ ਕੌਰ ਅਤੇ ਸ਼੍ਰੀ ਸਾਹਿਲ ਗੁਲਾਟੀ ਦੀ ਅਗਵਾਈ ਵਿੱਚ ਚੱਲ ਰਹੇ 7 ਰੋਜ਼ਾ ਐੱਨ.ਐੱਸ.ਐੱਸ ਕੈਂਪ ਦੇ ਛੇਵੇਂ ਦਿਨ ਵਲੰਟੀਅਰਾਂ ਨੇ ਸਵੱਛ ਭਾਰਤ ਅਭਿਆਨ ਥੀਮ ਅਧੀਨ ਕਾਲਜ ਦੇ ਮੇਨ ਗੇਟ ਤੋਂ ਲੈ ਕੇ ਬਾਸਕਟ-ਬਾਲ ਦੇ ਗਰਾਊਂਡ ਤੱਕ ਸਾਰੇ ਪੋਲ ਥੰਮਾਂ ਨੂੰ ਕਲੀ ਕੀਤਾ ਅਤੇ ਕਾਲਜ ਦੇ ਲਗਭਗ ਸਾਰੇ ਦਰੱਖਤਾਂ ਨੂੰ ਰੰਗ ਕੀਤਾ। ਇਸ ਤੋਂ ਇਲਾਵਾ ਕੋਵਿਡ-19 ਦੇ ਚੱਲਦਿਆਂ ਵਿੱਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਲਈ ਯੋਗਾ ਸੰਬੰਧੀ ਜਾਣਕਾਰੀ ਦੇਣ ਲਈ ਸ਼੍ਰੀ ਰਾਮ ਚੰਦਰ ਸ਼ਾਸਤਰੀ ਨੂੰ ਸੱਦਾ ਦਿੱਤਾ ਗਿਆ।

ਜਿਨ੍ਹਾਂ ਨੇ ਐੱਨ.ਐੱਸ.ਐੱਸ ਵਲੰਟੀਅਰਾਂ ਨੂੰ ਯੋਗਾ ਦੀਆਂ ਵੱਖ-ਵੱਖ ਕਸਰਤਾਂ ਜਿਵੇਂ ਕਿ ਅਨੂਲੋਮ, ਵਿਲੋਮ, ਪ੍ਰਾਣਾਯਾਮ ਆਦਿ ਦਾ ਅਭਿਆਸ ਕਰਾਇਆ। ਸਭ ਤੋਂ ਪਹਿਲਾਂ ਐੱਨ.ਐੱਸ.ਐੱਸ ਯੂਨਿਟ ਦੇ ਪ੍ਰੋਗਰਾਮ ਅਫ਼ਸਰਾਂ ਡਾ. ਜਸਬੀਰ ਕੌਰ ਅਤੇ ਸ਼੍ਰੀ ਸਾਹਿਲ ਗੁਲਾਟੀ, ਮੈਡਮ ਅੰਜਲੀ ਅਤੇ ਮੈਡਮ ਕੋਮਲ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆ ਕਿਹਾ। ਇਸ ਤੋਂ ਬਾਅਦ ਸ਼ਾਸਤਰੀ ਨੇ ਕਿਹਾ ਕਿ ਸਾਡੀ ਜੀਵਨ ਸ਼ੈਲੀ ਬਦਲ ਗਈ ਹੈ, ਜਿਸ ਨਾਲ ਸਾਡਾ ਜੀਵਨ ਬਹੁਤ ਹੀ ਤਣਾਅਪੂਰਨ ਹੋ ਗਿਆ ਹੈ। ਚਿਤਾ ਤਾਂ ਸਿਰਫ ਮੁਰਦੇ ਨੂੰ ਸਾੜਦੀ ਹੈ, ਪਰੰਤੂ ਚਿੰਤਾ ਜਿਉਂਦੇ ਜੀ ਵਿਅਕਤੀ ਨੂੰ ਸਾੜਦੀ ਹੈ। ਅਖੀਰ ਵਿੱਚ ਪ੍ਰੋਗਰਾਮ ਅਫ਼ਸਰਾਂ ਵਲੋਂ ਸ਼ਾਸਤਰੀ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ।