ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤਹਿ. ਰੋਡ ਮਲੋਟ ਦੀਆਂ ਵਿਦਿਆਰਥਣਾਂ ਦਾ ਇੱਕ ਦਿਨਾਂ ਵਿੱਦਿਅਕ ਟੂਰ ਹੋਇਆ ਰਵਾਨਾ

ਮਲੋਟ:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਲੋਟ ਦੀਆਂ 50 ਵਿਦਿਆਰਥਣਾਂ ਦਾ ਇੱਕ ਦਿਨਾਂ ਵਿੱਦਿਅਕ ਟੂਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਲੰਧਰ ਲਈ ਸਕੂਲ ਪ੍ਰਿੰਸੀਪਲ ਗੁਰਬਿੰਦਰਪਾਲ ਸਿੰਘ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ। ਇਸ ਮੌਕੇ ਸਕੂਲ ਦੇ ਅੰਗਰੇਜੀ ਮਾਸਟਰ ਬਲਦੇਵ ਸਿੰਘ ਸਾਹੀਵਾਲ, ਸਾਇੰਸ ਅਧਿਆਪਕ ਰਣਜੀਤ ਕੌਰ, ਮੋਨਿਕਾ ਰਾਣੀ ਅਤੇ ਵੀਨਾ ਮਿੱਡਾ ਨੇ ਦੱਸਿਆ ਕਿ ਇਸ ਵਿੱਦਿਅਕ ਟੂਰ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਉਚੇਚੇ ਤੌਰ ਪ੍ਰਬੰਧ ਕੀਤੇ ਗਏ ਹਨ।

ਜਿਸਦਾ ਨਿਰੋਲ ਮਕਸਦ ਸਕੂਲ਼ ਵਿਦਿਆਰਥਣਾਂ ਨੂੰ ਸਾਇੰਸ ਵਿਸ਼ੇ ਪ੍ਰਤੀ ਜਾਗਰੂਕ ਕਰਦਿਆਂ ਤਰਕ ਆਧਾਰਿਤ ਸੋਚ ਨੂੰ ਵਿਕਸਿਤ ਕਰਨਾ ਹੈ। ਇਸ ਵਿੱਦਿਅਕ ਟੂਰ ਲਈ ਵਿਦਿਆਰਥਣਾਂ ਵਿੱਚ ਵਿਸ਼ੇਸ਼ ਤੌਰ ਤੇ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਵਿੱਦਿਅਕ ਟੂਰ ਲਈ ਸਕੂਲ ਦੇ ਸਾਇੰਸ ਵਿਭਾਗ, ਗਰੁੱਪ ਆਗੂ ਸਪਨਾ, ਅਨਮੋਲ ਕੌਰ, ਚੰਚਲ, ਹਰਸ਼ਦੀਪ ਕੌਰ, ਉਰਮੀ ਅਤੇ ਰਜਨੀ ਵੱਲੋਂ ਪ੍ਰਬੰਧ ਕੀਤੇ ਗਏ।