ਸ਼੍ਰੀ ਸ਼ਾਮ ਬਾਬਾ ਜੀ ਦਾ ਜਨਮ ਉਤਸਵ ਅੱਜ ਰਾਤ ਸ਼੍ਰੀ ਸਨਾਤਨ ਧਰਮ ਕ੍ਰਿਸ਼ਨਾ ਮੰਦਿਰ ਮਲੋਟ ਵਿਖੇ ਬੜੀ ਧੂਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਜਾਵੇਗਾ

ਮਲੋਟ: ਸ਼੍ਰੀ ਸ਼ਾਮ ਬਾਬਾ ਜੀ ਦਾ ਜਨਮ ਉਤਸਵ ਸ਼੍ਰੀ ਸਨਾਤਨ ਧਰਮ ਕ੍ਰਿਸ਼ਨਾ ਮੰਦਿਰ ਨੇੜੇ ਵਾਟਰ ਵਰਕਸ ਮਲੋਟ ਵਿੱਚ ਬੜੀ ਧੂਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਇਸ ਸ਼ੁੱਭ ਮੌਕੇ ਤੇ ਵਿਸ਼ਾਲ ਸੰਕੀਰਤਨ ਅੱਜ ਰਾਤ 08:15 ਵਜੇ ਤੋਂ ਹਰਿ ਇੱਛਾ ਤੱਕ ਹੋਵੇਗਾ। ਸ਼੍ਰੀ ਰਾਧਾ ਮਾਧਵ ਪਰਿਵਾਰ ਜਲਾਲਾਬਾਦ ਵਾਲੇ ਬਾਬਾ ਜੀ ਦੀ ਮਹਿਮਾ ਦਾ ਮਨਮੋਹਣਾ ਗੁਣਗਾਣ ਕਰਨਗੇ।

ਇਸ ਦੌਰਾਨ ਸ਼੍ਰੀ ਅਰਵਿੰਦ ਸ਼ਰਮਾ (ਮਹਾਂ ਸਚਿਵ) ਸ਼੍ਰੀ ਸਨਾਤਨ ਧਰਮ ਕ੍ਰਿਸ਼ਨਾ ਮੰਦਿਰ (ਮਲੋਟ) ਨੇ ਸ਼ਾਮ ਪ੍ਰੇਮੀਆਂ ਨੂੰ ਪਰਿਵਾਰ ਸਮੇਤ ਮੰਦਿਰ ਵਿੱਚ ਸਮੇਂ ਸਿਰ ਪਹੁੰਚ ਕੇ ਸ਼੍ਰੀ ਸ਼ਾਮ ਬਾਬਾ ਖਾਟੂ ਵਾਲੇ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਰਾਤ ਦਾ ਭੋਜਨ ਬਾਬਾ ਜੀ ਦੇ ਸ਼ੁੱਭ ਭੰਡਾਰੇ ਵਿੱਚ ਛਕਣ ਦੀ ਅਪੀਲ ਕੀਤੀ। Author: Malout Live