ਸਫਾਈ ਸੇਵਕਾਂ ਅਤੇ ਦਾਣਾ ਮੰਡੀ ਮਜਦੂਰਾਂ ਦਾ ਮੂੰਹ ਮਿੱਠਾ ਕਰਕੇ ਮਨਾਇਆ ਆਜਾਦੀ ਦਿਹਾੜਾ

ਮਲੋਟ: ਦਾਣਾ ਮੰਡੀ ਮਲੋਟ ਵਿਖੇ ਆਜਾਦੀ ਦਿਹਾੜੇ ਨੂੰ ਸਮਰਪਿਤ ਸਫਾਈ ਸੇਵਕਾਂ ਦੇ ਆਗੂ ਸਾਹਿਬਾਨ ਰਿੱਕੀ ਚਾਵਰੀਆ, ਸੋਨੂੰ ਮੇਟ, ਨਿੱਕਾ ਮੇਟ, ਦਿਨੇਸ਼ ਕੁਮਾਰ, ਦਾਣਾ ਮੰਡੀ ਮਜਦੂਰ ਜਤਿੰਦਰ ਕੁਮਾਰ ਦੇਡ਼ਾਨ ਸਾਬਕਾ ਸੈਕਟਰੀ, ਬਲਵਾਨ ਖਟਕ, ਬੰਟੀ ਨੁਗਰੀਆ 'ਫਿਰੋਜ਼ਪੁਰੀਆ", ਰਣਜੀਤ ਰਾਮ ਖਟਕ, ਹਰੀ ਰਾਮ, ਮੰਗਤ ਰਾਮ ਹੋਠਲਾ, ਟਿੰਕੂ ਖਨਗਵਾਲ, ਸੁਰੇਸ਼ ਕੁਮਾਰ, ਹਰਬੰਸ ਲਾਲ, ਕਾਲਾ ਖਨਗਵਾਲ ਦਾ ਮੂੰਹ ਮਿੱਠਾ ਕਰਾਕੇ ਆਜਾਦੀ ਦਿਹਾੜਾ ਮਨਾਇਆ। ਇਸ ਮੌਕੇ ਸ. ਸੁਦੇਸ਼ ਪਾਲ ਸਿੰਘ ਮਲੋਟ ਕੌਮੀ ਪ੍ਰਧਾਨ, ਧਾਨਕ ਸਿੱਖ ਭਾਈਚਾਰਾ, ਸੰਦੀਪ ਖਟਕ ਪੱਤਰਕਾਰ "ਅੰਬੇਡਕਰ ਨਿਊਜ਼ 85", ਲਛਮਣ ਕੁਮਾਰ ਬੋਸ ਪ੍ਰਧਾਨ ਅਨਾਜ ਮੰਡੀ ਮਜਦੂਰ ਯੂਨੀਅਨ, ਸੁਰੇਸ਼ ਕੁਮਾਰ ਬਾਗੜੀ ਪ੍ਰਧਾਨ ਸ਼੍ਰੀ ਭਗਤ ਕਬੀਰ ਸਾਹਿਬ

ਦਾਣਾ ਮੰਡੀ ਲੰਗਰ ਕਮੇਟੀ, ਜੱਥੇਦਾਰ ਰਣਜੀਤ ਸਿੰਘ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾਂ ਦਲ ਅਤੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਪ੍ਰਦੇਸ਼ ਧਾਨਕ ਸਮਾਜ ਗਰੁੱਪ ਦੇ ਮੈਂਬਰ ਸੁਰੇਸ਼ ਇੰਦੋਰਾ ਚੇਅਰਮੈਨ ਡਾ ਬੀ.ਆਰ ਅੰਬੇਡਕਰ ਵੈਲਫੇਅਰ ਸੋਸਾਇਟੀ, ਵਿਨੋਦ ਬਾਗੜੀ, ਸੰਦੀਪ ਬਮਨੀਆ, ਵਿਨੋਦ ਸੋਲੰਕੀ ਆਦਿ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ 15 ਦਿਨ ਪਹਿਲਾਂ ਨੂੰ ਦਿੱਤੇ "ਮੰਗ-ਪੱਤਰ" ਵੱਲ ਧਿਆਨ ਦੁਆਂਉਦਿਆ ਪੁਰਜ਼ੋਰ ਬੇਨਤੀ ਕੀਤੀ ਕਿ ਆਉਣ ਵਾਲੀ 26 ਜਨਵਰੀ ਨੂੰ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਝਾਂਕੀ, ਗੀਤ ਜਾਂ ਕਵਿਤਾ ਜਰੂਰ ਗਵਾਈ ਜਾਵੇ। ਆਖਿਰ ਵਿੱਚ ਸਮੂਹ ਸੰਗਤ ਨੇ ਸ. ਸੁਦੇਸ਼ ਪਾਲ ਸਿੰਘ ਮਲੋਟ ਨੂੰ ਉਨ੍ਹਾਂ ਦੇ 53ਵੇਂ ਜਨਮ ਦਿਨ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਦਿੱਤੀਆਂ। Author: Malout Live