ਕਬਰਵਾਲਾ ਪੁਲਿਸ ਵੱਲੋਂ ਇੱਕ ਦੇਸੀ ਪਿਸਤੋਲ 32 ਬੋਰ ਸਮੇਤ 02 ਜਿੰਦਾ ਕਾਰਤੂਸ ਸਣੇ ਇੱਕ ਵਿਅਕਤੀ ਕੀਤਾ ਕਾਬੂ

ਮਲੋਟ:- ਮਾਨਯੋਗ ਡਾ. ਸਚਿਨ ਗੁਪਤਾ ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਹਾਸਿਲ ਹੋਈ ਜਦੋਂ ਸ਼੍ਰੀ ਬਲਕਾਰ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਿਵੀਜਨ ਮਲੋਟ ਦੀ ਰਹਿਨੁਮਾਈ ਹੇਠ ਥਾਣਾ ਕਬਰਵਾਲਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਐੱਸ.ਆਈ. ਸੁਖਦੇਵ ਸਿੰਘ, ਮੁੱਖ ਅਫਸਰ ਥਾਣਾ ਕਬਰਵਾਲਾ ਦੀ ਟੀਮ ਵੱਲੋਂ ਦੌਰਾਨੇ ਨਾਕਾਬੰਦੀ 01 ਵਿਅਕਤੀ ਨੂੰ ਸਮੇਤ ਇੱਕ ਦੇਸੀ ਪਿਸਤੌਲ 32 ਬੋਰ ਅਤੇ 02 ਜਿੰਦਾ ਕਾਰਤੂਸ ਕਾਬੂ ਕੀਤਾ। ਜਿਲ੍ਹਾ ਪੁਲਿਸ ਮੁਖੀ ਡਾ. ਸਚਿਨ ਗੁਪਤਾ ਆਈ.ਪੀ.ਐੱਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਕਬਰਵਾਲਾ ਦੀ ਪੁਲਿਸ ਪਾਰਟੀ ਸ:ਥ ਇੰਦਰਜੀਤ ਸਿੰਘ ਸਮੇਤ ਸਾਥੀਆਂ ਦੇ ਬਰਾਏ ਨਾਕਾਬੰਦੀ ਜੀ.ਟੀ, ਰੋਡ ਮਲੋਟ, ਅਬੋਹਰ ਪੁੱਲ ਬਾਹੱਦ ਰਕਬਾ ਪਿੰਡ ਕੱਟਿਆਂਵਾਲੀ ਮੌਜੂਦ ਸੀ ਤਾਂ ਅਬੋਹਰ ਦੀ ਤਰਫੋਂ ਇੱਕ ਮੋਨਾ ਨੌਜਵਾਨ ਜਿਸਦੇ ਸੱਜੇ ਮੋਢੇ ਵਿੱਚ ਬੈਗ ਸੀ ਆਉਂਦਾ ਦਿਖਾਈ ਦਿੱਤਾ।

ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਸੰਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਐਨੇਕੋਟ, ਥਾਣਾ ਘੁਮਾਨਕਲਾ, ਤਹਿਸੀਲ ਬਟਾਲਾ, ਜਿਲ੍ਹਾ ਗੁਰਦਾਸਪੁਰ ਦੱਸਿਆ। ਜਿਸ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ ਇੱਕ ਦੇਸੀ ਪਿਸਤੌਲ 32 ਬੋਰ ਸਮੇਤ (2 ਜਿੰਦਾ ਰੋਂਦ) ਬ੍ਰਾਮਦ ਹੋਏ। ਜਿਸ ਦੇ ਖਿਲਾਫ ਮੁੱਕਦਮਾ ਨੰਬਰ 114 ਮਿਤੀ 24-07-2022 ਅ/ਧ 25/54/59 ਆਰਮਜ ਐਕਟ ਥਾਣਾ ਕਬਰਵਾਲਾ ਦਰਜ ਰਜਿਸਟਰ ਕੀਤਾ ਗਿਆ। ਦੌਰਾਨੇ ਪੁੱਛ-ਗਿੱਛ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਦੇਸੀ ਪਿਸਤੋਲ ਸਮੇਤ 02 ਰੋਂਦ ਜਿੰਦਾ 32 ਬੋਰ ਗੁਜਰਾਤ ਦੇ ਸੂਰਤ ਸ਼ਹਿਰ ਦੇ ਬਿੱਲੀ ਮੌਰਾ ਨਾਮਕ ਜਗ੍ਹਾ ਤੋਂ ਲਿਆ ਸੀ। ਜਿਸ ਨੂੰ ਮਾਨਯੋਗ ਅਦਾਲਤ ਮਲੋਟ ਵਿਖੇ ਪੇਸ਼ ਕਰਕੇ 02 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। Author: Malout Live