ਥਾਣਾ ਸਿਟੀ ਮਲੋਟ ਪੁਲਿਸ ਨੇ ਵੱਖ-ਵੱਖ ਮੁਕੱਦਮਿਆਂ ਤਹਿਤ 4 ਵਿਅਕਤੀਆਂ ਨੂੰ ਕੀਤਾ ਕਾਬੂ

ਮਲੋਟ:- ਮਾਨਯੋਗ ਸ਼੍ਰੀ ਡਾਕਟਰ ਸਚਿਨ ਗੁਪਤਾ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਬਲਕਾਰ ਸਿੰਘ ਪੀ.ਪੀ.ਐੱਸ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਮਲੋਟ ਅਤੇ ਇੰਸਪੈਕਟਰ ਚੰਦਰ ਸ਼ੇਖਰ ਮੁੱਖ ਅਫਸਰ ਥਾਣਾ ਸਿਟੀ ਮਲੋਟ ਦੀ ਰਹਿਨੁਮਾਈ ਹੇਠ ਮਲੋਟ ਪੁਲਿਸ ਨੇ ਨਸ਼ਿਆ ਦੇ ਖਿਲਾਫ ਨਕੇਲ ਕੱਸਦੇ ਹੋਏ, ਜਗਜੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਕੁਰਾਈਵਾਲਾ ਪਾਸੋਂ 10 ਗ੍ਰਾਮ ਹੈਰੋਇਨ ਅਤੇ 500 ਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕਰਕੇ ਮੁਕੱਦਮਾ ਨੰਬਰ 195 ਮਿਤੀ 23.07.2022 ਅ/ਧ 21(B)15(A)/61/85 NDPS Act ਥਾਣਾ ਸਿਟੀ ਮਲੋਟ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਦਾ 01 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਰੋਡਵੇਜ ਦਾ ਇੰਸ: ਬਲਵਿੰਦਰ ਸਿੰਘ ਉਰਫ ਬੰਗੂ ਪੁੱਤਰ ਸੁਖਚੈਨ ਸਿੰਘ ਵਾਸੀ ਪਿੰਡ ਗੁਰੂਸਰ ਜੋਧਾ ਥਾਣਾ ਕਬਰਵਾਲਾ ਨੇ ਆਪਣਾ ਇੱਕ ਕਮਰਾ ਜਗਜੀਤ ਸਿੰਘ ਉਕਤ ਨੂੰ ਨਸ਼ਾ ਵੇਚਣ ਲਈ ਦੇ ਦਿੱਤਾ ਸੀ।                    

ਜਿਸਦੇ ਏਵਜ ਦੇ ਵਿੱਚ ਦੋਸ਼ੀ ਜਗਜੀਤ ਸਿੰਘ ਕੁੱਝ ਨਸ਼ਾ ਇੰਸ: ਬਲਵਿੰਦਰ ਸਿੰਘ ਉਕਤ ਨੂੰ ਦੇ ਦਿੰਦਾ ਸੀ। ਇੰਸ: ਬਲਵਿੰਦਰ ਸਿੰਘ ਉਕਤ ਨਸ਼ਾ ਕਰਨ ਦਾ ਆਦੀ ਸੀ। ਜਿਸ ਤੇ ਮੁਕੱਦਮਾ ਵਿੱਚ ਵਾਧਾ ਜੁਰਮ 25,27,29/61/85 NDPS Act ਦਾ ਕਰਕੇ ਪੰਜਾਬ ਰੋਡਵੇਜ ਦੇ ਇੰਸ: ਬਲਵਿੰਦਰ ਸਿੰਘ ਉਕਤ ਨੂੰ ਮੁਕੱਦਮਾ ਉਕਤ ਵਿੱਚ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕੀਤਾ ਜਾਵੇਗਾ। ਇਸੇ ਤਰ੍ਹਾਂ ਮੁਕੱਦਮਾ ਨੰਬਰ 198 ਮਿਤੀ 25.07.2022 ਅ/ਧ 379B,34 IPC ਥਾਣਾ ਸਿਟੀ ਮਲੋਟ ਦਰਜ ਰਜਿਸਟਰ ਕੀਤਾ ਗਿਆ ਸੀ, ਜਿਸ ਦੇ ਦੋਸ਼ੀਆਨ ਵਿਨੈ ਕੁਮਾਰ ਪੁੱਤਰ ਸਿਕੰਦਰ ਕੁਮਾਰ ਵਾਸੀ ਹਨੂੰਮਾਨ ਮੰਦਰ ਵਾਲੀ ਗਲੀ ਨੰ: 09 ਮਲੋਟ ਅਤੇ ਪ੍ਰਥਮ ਪ੍ਰਕਾਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਲਾਲਾ ਐੱਮ.ਸੀ ਵਾਲੀ ਗਲੀ, ਮਲੋਟ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਹਿਆ ਹੋਇਆ ਮੋਬਾਇਲ ਫੋਨ ਬ੍ਰਾਮਦ ਕਰਵਾਇਆ। ਇਸ ਦੌਰਾਨ ਇੰਸਪੈਕਟਰ ਚੰਦਰ ਸ਼ੇਖਰ ਨੇ ਦੱਸਿਆ ਕਿ ਉਕਤ ਦੋਨੋਂ ਮੁਕੱਦਮੇ ਦੀ ਤਫਤੀਸ਼ ਅੱਗੇ ਜਾਰੀ ਹੈ। Author: Malout Live