ਸਰਕਾਰੀ ਸੀਨੀ. ਸੈਕੰ. ਸਕੂਲ ਬੁਰਜ ਸਿੱਧਵਾਂ ਵਿਖੇ ਲਗਾਇਆ ਗਿਆ ਗਣਿਤ ਮੇਲਾ

ਮਲੋਟ:- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਸ਼੍ਰੀ ਸੰਤ ਰਾਮ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਵਿਖੇ ਗਣਿਤ ਮੇਲਾ ਲਗਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਅਤੇ ਗਣਿਤ ਅਧਿਆਪਕਾਂ ਨੇ ਬੜੀ ਮਿਹਨਤ ਤੇ ਲਗਨ ਨਾਲ ਜਾਣਕਾਰੀ ਭਰਪੂਰ ਮਾਡਲ ਤਿਆਰ ਕੀਤੇ।

ਇਸ ਮੇਲੇ ਵਿੱਚ ਬੀ.ਐੱਮ ਜਗਜੀਤ ਸਿੰਘ, ਸ਼੍ਰੀ ਰਾਜਨ ਗਰੋਵਰ (ਪ੍ਰਿੰਸੀਪਲ ਡੱਬਵਾਲੀ ਢਾਬ), ਸ਼੍ਰੀਮਤੀ ਮਨਸ਼ਿੰਦਰ ਕੌਰ (ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਅਸਪਾਲ) ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਮੈਥ ਅਧਿਆਪਕਾ ਸ਼੍ਰੀਮਤੀ ਸੁਸ਼ੀਲਾ ਰਾਣੀ, ਵਿਕਰਮਜੀਤ ਅਤੇ ਸ੍ਰੀਮਤੀ ਕਰਮਜੀਤ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਅੱਜ ਦੇ ਮੇਲੇ ਦੀ ਕਾਰਜ ਕੁਸ਼ਲਤਾ ਲਈ ਵਧਾਈ ਦਿੱਤੀ। ਅੰਤ ਵਿੱਚ ਪ੍ਰਿੰਸੀਪਲ ਸੰਤ ਰਾਮ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਵਿਦਿਆਰਥੀਆਂ ਅਤੇ ਗਣਿਤ ਅਧਿਆਪਕਾਂ ਨੂੰ ਸ਼ਾਬਾਸ਼ ਦਿੱਤੀ। Author: Malout Live