ਪੰਜਾਬ ਦਾ ਬਦਲੇਗਾ ਮੌਸਮ ! ਅੱਜ ਤੇ ਕੱਲ੍ਹ ਬਾਰਿਸ਼ ਦਾ ਅਲਰਟ, 14 ਤੇ 15 ਜਨਵਰੀ ਨੂੰ ਸੰਘਣੀ ਧੁੰਦ ਦੇ ਆਸਾਰ
ਮਲੋਟ: ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਬਦਲੇਗਾ। ਅੱਜ ਅਤੇ ਕੱਲ੍ਹ 13 ਜਨਵਰੀ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਮੀਂਹ ਤੋਂ ਬਾਅਦ 14 ਤੇ 15 ਜਨਵਰੀ ਨੂੰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਤੇ ਠੰਢ ਵੀ ਹੋਰ ਵਧੇਗੀ।
ਇਸ ਲਈ ਅਜੇ ਠੰਢ ਅਤੇ ਧੁੰਦ ਤੋਂ ਰਾਹਤ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ’ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਹੱਡ ਚੀਰਵੀਂ ਠੰਢ ਅਤੇ ਸੰਘਣੀ ਧੁੰਦ ਤੋਂ ਬਾਅਦ ਬੀਤੇ ਦਿਨ ਕਈ ਥਾਵਾਂ ’ਤੇ ਕਿਣਮਿਣ ਹੋਈ। ਹਲਕੇ ਮੀਂਹ ਦੇ ਨਾਲ ਠੰਢੀਆਂ ਹਵਾਵਾਂ ਵੀ ਚੱਲੀਆਂ। ਇਸ ਨਾਲ ਠੰਢ ਕਾਫੀ ਵੱਧ ਗਈ। ਅੱਜ ਵੀ ਬਾਰਿਸ਼ ਹੋਣ ਦੇ ਆਸਾਰ ਹਨ। Author: Malout Live