ਮਿਸ਼ਨ ਲਾਈਫ ਤਹਿਤ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਸਫਾਈ ਕੀਤੀ ਗਈ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਅੱਜ ਮਾਨਸ ਕੀ ਜਾਤ ਸਭੈ ਏਕ ਸੇਵਾ ਸੁਸਾਇਟੀ ਅਤੇ ਨਹਿਰੂ ਕੇਦਰ ਸ਼੍ਰੀ ਮੁਕਤਸਰ ਸਾਹਿਬ ਦੇ ਸਾਂਝੇ ਸਹਿਯੋਗ ਨਾਲ ਸ਼ਹਿਰ ਵਿੱਚ ਵੱਖ-ਵੱਖ ਸਥਾਨਾਂ ਤੋਂ ਪਲਾਸਟਿਕ (ਕੂੜਾ) ਚੱਕਿਆ ਤਾਂ ਜੋ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਜਾ ਗਾਂਵਾ ਫਿਰਦੀਆਂ ਹਨ ਉਨ੍ਹਾਂ ਦੇ ਮੂੰਹ ਵਿੱਚ ਨਾ ਜਾਵੇ।

ਇਸ ਦੌਰਾਨ ਸਾਰਿਆਂ ਨੂੰ ਅਪੀਲ ਕੀਤੀ ਗਈ ਕਿ ਤੁਸੀਂ ਵੀ ਆਪਣੇ ਆਲੇ-ਦੁਆਲੇ ਸਫ਼ਾਈ ਰੱਖੋ ਤੇ ਸਾਰੇ ਕੂੜਾ ਕਰਕਟ ਨੂੰ ਕੂੜੇਦਾਨ ਵਿੱਚ ਹੀ ਪਾਉ। ਇਸ ਪ੍ਰੋਗਰਾਮ ਤਹਿਤ ਰੇਲਵੇ ਰੋਡ, ਥਾਂਦੇਵਾਲਾ ਰੋਡ, ਬੂੜਾ ਗੁੱਜਰ ਰੋਡ, ਸਬਜ਼ੀ ਮੰਡੀ, ਸ਼ਹਿਰ ਦੇ ਏਰੀਆ ਵਿੱਚੋਂ ਸਫ਼ਾਈ ਕੀਤੀ ਗਈ। ਇਸ ਸਮੇਂ ਲਵਪ੍ਰੀਤ ਸੇਠੀ, ਅਰਸ਼ ਬੱਤਰਾ, ਸਨਮ ਬੱਤਰਾ, ਨਵਰਾਜ ਬਾਂਸਲ , ਸਾਜਨ ਸਿਡਾਨਾ ਆਦਿ ਮੌਜੂਦ ਸਨ। Author: Malout Live