ਪੰਜਾਬ ਏਡਜ਼ ਕੰਟਰੋਲ ਇੰਪ. ਵੈਲਫੇਅਰ ਐਸੋਸੀਏਸ਼ਨ ਵੱਲੋਂ 17 ਸਤੰਬਰ ਨੂੰ ਸੰਗਰੂਰ ਰੋਸ ਪ੍ਰਦਰਸ਼ਨ ਦਾ ਐਲਾਨ
ਮਲੋਟ (ਲੰਬੀ): ਪੰਜਾਬ ਏਡਜ਼ ਕੰਟਰੋਲ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ (ਸਿਹਤ ਵਿਭਾਗ) ਦੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਬਾਦਲ ਅਤੇ ਲੰਬੀ ਇਕਾਈ ਦੀ ਮੀਟਿੰਗ ਬਾਦਲ ਦੇ ਸਿਵਲ ਹਸਪਤਾਲ ਵਿੱਚ ਹੋਈl ਕਰਮਚਾਰੀਆਂ ਵੱਲੋਂ ਸਰਕਾਰ ਦੀ ਵਾਅਦਾ ਖਿਲਾਫੀ ਖਿਲਾਫ 17 ਸਤੰਬਰ ਨੂੰ ਮੁੱਖ ਮੰਤਰੀ ਦੇ ਜੱਦੀ ਸਹਿਰ ਸੰਗਰੂਰ ਵਿਖੇ ਉਹਨਾਂ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਮੀਟਿੰਗ ਕੀਤੀ ਗਈl ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਹੁਦੇਦਾਰਾਂ ਨੇ ਦੱਸਿਆ ਕਿ ਸਰਕਾਰ ਹੋਂਦ ਵਿੱਚ ਆਉਣ ਤੋਂ ਪਹਿਲਾਂ ਤੋਂ ਬਾਅਦ ਵਿੱਚ ਕੀਤੇ ਵਾਅਦਿਆਂ ਅਨੁਸਾਰ ਰੈਗੂਲਰ ਕਰਨ ਅਤੇ ਦਿੱਲੀ ਤਰਜ ਤੇ 20% ਵਾਧਾ ਦੇਣ ਤੋਂ ਸਰਕਾਰ ਯੂ ਟਰਨ ਲੈ ਰਹੀ ਹੈ ਜਿਸ ਲਈ ਡੀ.ਸੀ ਪਟਿਆਲਾ ਅਤੇ ਡੀ.ਸੀ ਸੰਗਰੂਰ ਨੂੰ
1 ਸਤੰਬਰ ਨੂੰ ਮੈਮੋਰੰਡਮ ਦਿੱਤੇ ਗਏ ਪ੍ਰੰਤੂ ਇੱਕ ਹਫਤਾ ਬੀਤ ਜਾਣ ਉਪਰੰਤ ਵੀ ਕੋਈ ਜਵਾਬ ਨਹੀਂ ਮਿਲਿਆ ਜਦਕਿ ਪਟਿਆਲਾ ਪ੍ਰਸ਼ਾਸ਼ਨ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਲਿਖਤ ਭਰੋਸਾ ਦਿੱਤਾ ਹੋਇਆ ਹੈ ਜਿਸ ਤੋਂ ਸਮੂਹ ਕਰਮਚਾਰੀਆਂ ਵਿੱਚ ਭਾਰੀ ਰੋਸ ਹੈl ਲੰਬੀ ਇਕਾਈ ਆਗੂ ਨੀਰਜ ਲਤਾ ਅਤੇ ਰਾਜ ਕਿਰਨ ਨੇਂ ਕਿਹਾ ਕਿ ਸਰਕਾਰ ਦੇ ਇਸ ਗੈਰ ਜਿੰਮੇਦਰਾਨਾ ਕਦਮ ਤੋਂ ਨਿਰਾਸ਼ ਹੋ ਕੇ ਪੰਜਾਬ ਭਰ ਤੋਂ ਅਹੁਦੇਦਾਰ ਅਤੇ ਕਰਮਚਾਰੀਆਂ ਨੇ 17 ਸਤੰਬਰ ਨੂੰ ਮੁੱਖ ਮੰਤਰੀ ਦੇ ਸਹਿਰ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈl ਰੋਸ ਰੈਲੀ ਲਈ 17 ਸਤੰਬਰ ਨੂੰ ਸੰਗਰੂਰ ਧਰਨੇ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਤੇ ਮੁਲਾਜ਼ਮ ਜੱਥੇਬੰਦੀਆਂ ਅਤੇ ਹੋਰ ਸੰਘਰਸ਼ੀਲ ਜੱਥੇਬੰਦੀਆ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਗਈਆਂl Author: Malout Live