ਛੱਪੜਾਂ ਅਤੇ ਖੜੇ ਪਾਣੀ ਵਿੱਚ ਗੰਬੂਜ਼ੀਆ ਮੱਛੀਆਂ ਛੱਡ ਕੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕਦਾ ਹੈ: ਡਾ. ਵਰੁਣ ਵਰਮਾ ਜਿਲ੍ਹਾ ਐਪੀਡੀਮੋਲੋਜਿਸਟ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਜਿਸਦੇ ਤਹਿਤ ਸਿਹਤ ਵਿਭਾਗ ਵੱਲੋਂ ਡਾ. ਰੀਟਾ ਬਾਲਾ ਸਿਵਲ ਸਰਜਨ ਅਤੇ ਡਾ. ਵਰੁਣ ਵਰਮਾ ਜਿਲ੍ਹਾ ਐਪੀਡੀਮੋਲੋਜਿਸਟ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੰਦਰ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਡੇਂਗੂ ਅਤੇ ਮਲੇਰੀਆ ਵਿਰੋਧੀ ਗਤੀਵਿਧੀਆਂ ਅਤੇ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਇਸ ਦੇ ਤਹਿਤ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਮੱਛਰਾਂ ਦੇ ਲਾਰਵੇ ਨੂੰ ਖਾਣ ਵਾਲੀਆ ਗੰਬੂਜੀਆ ਮੱਛੀਆਂ ਦੀ ਫਿਸ਼ ਹੈਚਰੀ ਸੀ.ਐੱਚ.ਸੀ ਚੱਕਸ਼ੇਰੇਵਾਲਾ ਵਿਖੇ ਬਣੀ ਹੋਈ ਹੈ । ਡਾ. ਵਰੁਣ ਵਰਮਾ ਜਿਲ੍ਹਾ ਐਪੀਡੀਮੋਲੋਜਿਸਟ ਅਤੇ ਲਾਲ ਚੰਦ ਜਿਲ੍ਹਾ ਹੈੱਲਥ ਇੰਸਪੈਕਟਰ ਵੱਲੋਂ ਡੇਂਗੂ ਸੀਜ਼ਨ ਨੂੰ ਦੇਖਦੇ ਹੋਏ ਹੈਚਰੀ ਦਾ ਦੋਰਾ ਕੀਤਾ ਗਿਆ। ਇਸ ਮੌਕੇ ਡਾ. ਵਰੁਣ ਵਰਮਾ ਅਤੇ ਸੀਨੀਅਰ ਮੈਡੀਕਲ ਅਫਸਰ ਚੱਕ ਸ਼ੇਰੇਵਾਲਾ ਡਾ. ਕੁਲਤਾਰ ਸਿੰਘ ਨੇ ਫਿਸ਼ ਹੈਚਰੀ ਦੀ ਸਾਂਭ ਸੰਭਾਲ ਦਾ ਜਾਇਜ਼ਾ ਲਿਆ ਗਿਆ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਫਿਸ਼ ਹੈਚਰੀ ਵਿੱਚ ਮੱਛਰਾਂ ਦੇ ਲਾਰਵੇ ਨੂੰ ਪਾਣੀ ਵਿੱਚ ਖਾਣ ਵਾਲੀਆ ਮੱਛੀਆਂ ਰੱਖੀਆਂ ਗਈਆ ਹਨ। ਇਨ੍ਹਾਂ ਮੱਛੀਆਂ ਨੂੰ ਜਿਲ੍ਹੇ ਅੰਦਰ ਹੈੱਲਥ ਵਰਕਰਾਂ ਵੱਲੋਂ ਛੱਪੜਾਂ, ਟੋਬਿਆ ਅਤੇ ਹੋਰ ਪਾਣੀ ਖੜ੍ਹਣ ਵਾਲੀਆਂ ਥਾਵਾਂ ਤੇ ਛੱਡਿਆ ਜਾਂਦਾ ਹੈ ਤਾਂ ਜੋ ਮੱਛਰ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਮੱਛੀਆਂ ਮੱਛਰਾਂ ਦੇ ਲਾਰਵੇ ਨੂੰ ਪਾਣੀ ਹੀ ਖਾ ਕੇ ਨਸ਼ਟ ਕਰ ਦਿੰਦੀਆਂ ਹਨ ਜਿਸ ਨਾਲ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਵਿੱਚ ਮੱਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜਿਆਦਾ ਸਮੇਂ ਤੋਂ ਖੜੇ ਪਾਣੀ ਵਿੱਚ ਛੱਡਣ ਲਈ ਇਸ ਹੈਚਰੀ ਤੋਂ ਗੰਬੂਜੀਆ ਮੱਛੀਆਂ ਪ੍ਰਾਪਤ ਕਰ ਸਕਦਾ ਹੈ। ਇਸ ਸਮੇਂ ਡਾ. ਜੀ.ਪੀ ਸਿੰਘ ਮੈਡੀਕਲ ਅਫਸਰ, ਪਰਮਜੀਤ ਸਿੰਘ ਹੈੱਲ਼ਥ ਇੰਸਪੈਕਟਰ, ਮਨਜੀਤ ਸਿੰਘ ਸਿਹਤ ਵਰਕਰ, ਅਰੁਣ ਕੁਮਾਰ ਹਾਜ਼ਿਰ ਸਨ। Author: Malout Live