ਜਿਲ੍ਹੇ ਵਿਚ 64 ਅਨਾਥ ਬੱਚਿਆਂ ਦੀ ਲੱਗੀ ਪੈਨਸ਼ਨ ਇਹਨਾ ਬੱਚਿਆਂ ਦੇ ਪਿਤਾ ਦੀ ਕੋਵਿਡ ਦੋਰਾਨ ਹੋਈ ਸੀ ਮੌਤ 35 ਬੱਚਿਆ ਨੂੰ ਮਿਲ ਰਿਹਾ ਹੈ 2000 ਰੁਪਏ ਪ੍ਰਤੀ ਮਹੀਨਾ
ਸ੍ਰੀ ਮੁਕਤਸਰ ਸਾਹਿਬ :- ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਜਿਲ੍ਹੇ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕਰਦਿਆਂ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਕੋਵਿਡ ਦੌਰਾਨ ਜਿਲ੍ਹੇ ਵਿਚ ਸਰਕਾਰ ਵੱਲੋਂ 71 ਬੇਆਸਰਾ ਹੋ ਚੁੱਕੇ ਬੱਚਿਆਂ ਵਿਚੋਂ 64 ਬੱਚਿਆਂ ਦੀ ਪੈਨਸ਼ਨ ਲੱਗਾ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪੈਨਸ਼ਨ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਅਫਸਰ ਵਿਭਾਗ ਦੀ ਸਹਾਇਤਾ ਨਾਲ ਆਸ਼ਰਿਤ ਸਕੀਮ ਤਹਿਤ ਬੱਚਿਆਂ ਨੂੰ 750 ਰੁਪਏ ਪ੍ਰਤੀ ਮਹੀਨਾ ਜਿਸ ਨੂੰ ਆਉਣ ਵਾਲੇ ਦਿਨਾਂ ਵਿਚ 1500 ਰੁਪਏ ਪ੍ਰਤੀ ਮਹੀਨਾ ਕਰ ਦਿਤਾ ਜਾਵੇਗਾ ਅਤੇ ਸਪਾਂਸਰਸਿਪ ਫੋਸਟਰ ਕੇਅਰ ਸਕੀਮ ਤਹਿਤ ਬੱਚਿਆਂ ਨੂੰ 2000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਗਾਈ ਗਈ ਹੈ। ਜਿਲ੍ਹਾ ਬਾਲ ਵਿਕਾਸ ਅਫਸਰ ਡਾ. ਸਿਵਾਨੀ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਪਰਿਵਾਰ ਵਿੱਚ ਕਮਾਈ ਕਰ ਰਹੇ ਵਿਅਕਤੀ ਦੀ ਮੌਤ ਹੋਣ ਉਪਰੰਤ ਇਹ ਪੈਨਸ਼ਨ ਲਗਾਈ ਗਈ ਹੈ ਉਹਨਾ ਦੱਸਿਆ ਕਿ ਸ਼ਹਿਰੀ ਖੇਤਰ ਵਿਚ ਇਹਨਾ ਬੱਚਿਆਂ ਵਿਚੋਂ ਜਿਨ੍ਹਾ ਦੇ ਪਰਿਵਾਰ ਦੀ ਆਮਦਨ 36000 ਰੁਪਏ ਪ੍ਰਤੀ ਮਹੀਨੇ ਤੋਂ ਘੱਟ ਹੈ ਉਹਨਾ ਨੂੰ ਪੈਨਸਨ ਸਕੀਮ ਹੇਠ ਲਿਆ ਗਿਆ ਹੈ ਇਸੇ ਤਰ੍ਹਾਂ ਹੀ ਪੇਂਡੂ ਖੇਤਰ ਦੇ ਉਹ ਪਰਿਵਾਰ ਜਿਨ੍ਹਾ ਦੀ ਆਮਦਨ 24000 ਰੁਪਏ ਪ੍ਰਤੀ ਮਹੀਨਾ ਤੋਂ ਘੱਟ ਹੈ ਨੂੰ ਇਸ ਸਕੀਮ ਹੇਠ ਲਿਆ ਗਿਆ ਹੈ।
ਇਸ ਤੋਂ ਇਲਾਵਾ 52 ਬੱਚਿਆਂ ਦੇ ਰਾਸ਼ਨ ਕਾਰਡ ਤਿਆਰ ਕਰਾ ਦਿੱਤੇ ਗਏ ਹਨ ਅਤੇ ਜੋ ਸਰਬਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਹਨ ਉਹਨਾ ਨੂੰ ਇਲਾਜ ਕਰਾਉਣ ਲਈ ਪੂਰੀ ਸਹਾਇਤਾ ਕੀਤੀ ਜਾ ਰਹੀ ਹੈ।
ਉਹਨਾ ਦੱਸਿਆ ਕਿ 18 ਸਾਲ ਤੋਂ 21 ਸਾਲ ਦੇ ਬੱਚੇ ਜਿਹਨਾ ਪਾਸ ਕੋਈ ਰੁਜ਼ਗਾਰ ਨਹੀਂ ਹੈ, ਉਹਨਾ ਦੇ ਨਾਮ ਨੂੰ ਜਿ਼ਲ੍ਹਾ ਰੋਜ਼ਗਾਰ ਕਾਰੋਬਾਰ ਬਿਉਰੋ ਵਿਖੇ ਦਰਜ ਕਰਵਾ ਦਿੱਤਾ ਹੈ। ਇਸ ਤੋਂ ਇਲਾਵਾ ਚਾਰ ਨਾਬਾਲਗ ਬੱਚੀਆਂ ਨੂੰ ਬਾਲਗ ਹੋਣ ਤੇ ਅਸੀਰਵਾਦ ਸਕੀਮ ਤਹਿਤ ਸਰਕਾਰੀ ਸਹਾਇਤਾ ਬਿਨ੍ਹਾ ਕਿਸੇ ਅੜਚਣ ਤੋਂ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾਣਗੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਆਉਣ ਵਾਲੀ ਕਰੋਨਾ ਮਹਾਮਾਰੀ ਦੀ ਤੀਸਰੀ ਸੰਭਾਵਿਤ ਲਹਿਰ ਮੱਦੇ ਨਜ਼ਰ ਸਕੂਲ ਜਾ ਰਹੇ ਬੱਚਿਆ ਦੀ ਸੁਰੱਖਿਆ ਯਕੀਨੀ ਬਨਾਉਣ ਦੇ ਹੁਕਮ ਜਾਰੀ ਕੀਤੇ। ਇਸ ਮੋਕੇ ਰਾਜਦੀਪ ਕੋਰ ਏ.ਡੀ.ਸੀ.(ਡੀ) ਸ੍ਰੀ ਮੁਕਤਸਰ ਸਾਹਿਬ, ਸ.ਗੁਰਜੀਤ ਸਿੰਘ ਏ.ਡੀ.ਸੀ ਅਰਬਨ ਡਿਵੈਲਪਮੈਂਟ ਸ੍ਰੀ ਮੁਕਤਸਰ ਸਾਹਿਬ, ਗਗਨਦੀਪ ਸਿੰਘ ਸਹਾਇਕ ਕਮਿਸ਼ਨਰ ਜਰਨਲ ਸ੍ਰੀ ਮੁਕਤਸਰ ਸਾਹਿਬ, ਓਮ ਪ੍ਰਕਾਸ਼ ਐ.ਡੀ.ਐਮ ਗਿਦੜਬਾਹਾ, ਗੋਪਾਲ ਸਿੰਘ ਐਸ.ਡੀ.ਐਮ ਮਲੋਟ ਹਾਜ਼ਰ ਸਨ।