ਪੰਜਾਬ ਸਰਕਾਰ ਨੇ ਵੀ ਬਾਕੀ ਸੂਬੇ ਦੀਆਂ ਸਰਕਾਰਾਂ ਵਾਂਗ ਅਧਿਆਪਕ ਭਰਤੀ ਹੋਣ ਵਾਲੇ ਉਮੀਦਾਰਵਾਰਾਂ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਕਰਾਰ ਦਿੱਤਾ ਹੋਇਆ ਹੈ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਹਰ ਸਾਲ ਈ.ਟੀ.ਟੀ ਅਤੇ ਬੀ.ਐੱਡ ਪਾਸ ਕਰਨ ਵਾਲੇ ਉਮੀਦਵਾਰਾਂ ਤੋਂ ਅਧਿਆਪਕ ਯੋਗਤਾ ਟੈਸਟ ਪੀ-ਟੈੱਟ 1 ਅਤੇ ਪੀ-ਟੈੱਟ 2 ਲਿਆ ਜਾਂਦਾ ਹੈ। ਇਸ ਮੌਕੇ ਪੀੜਤ ਬੇਰੁ਼ਜ਼ਗਾਰ ਈ.ਟੀ.ਟੀ ਪਾਸ ਜਥੇਬੰਦੀਆਂ ਦੇ ਆਗੂਆਂ ਨੇ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਾਲ 2019-20 ਵਾਲੇ ਟੈੱਟ ਦੀ ਪ੍ਰੀਖਿਆ ਨੂੰ ਸਿੱਖਿਆ ਵਿਭਾਗ ਨੇ ਮਨੋਂ ਹੀ ਵਿਸਾਰ ਦਿੱਤਾ,ਇਸ ਮੌਕੇ ਈ.ਟੀ.ਟੀ ਪਾਸ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸਾਲ 2018 ਵਿੱਚ ਵਿਦਿਆਰਥੀ ਇਨਸਾਫ਼ ਦੇ ਮੰਦਰ ਪੁੱਜੇ ਅਤੇ ਜਿਸ ਤੇ ਅਦਾਲਤ ਨੇ ਹੁਕਮ ਸੁਣਾਏ ਕਿ ਉਕਤ ਪ੍ਰੀਖਿਆ ਨੇਪਰੇ ਚਾੜੀ ਜਾਵੇ ਜਿਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਇਹ ਟੈੱਸਟ ਕਾਫ਼ੀ ਵਾਰ ਰੱਦ ਕਰਨ ਤੋਂ ਬਾਅਦ ਸਿਰੇ ਚਾੜ੍ਹਿਆ ਸੀ।

ਜੇਕਰ ਸਾਲ 2019 ਵਾਲੇ ਟੈੱਟ ਦੀ ਗੱਲ ਕੀਤੀ ਜਾਵੇ ਤਾਂ ਇਹ ਮਾਮਲਾ ਵੀ ਹਾਈਕੋਰਟ ਚ ਪੁੱਜਿਆ ਹੋਇਆ ਹੈ ਜਿਸ ਤੇ ਮਾਣਯੋਗ ਹਾਈਕੋਰਟ ਨੇ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਹਨ ਕਿ ਪੀ-ਟੈੱਟ 2019 ਮਈ ਮਹੀਨੇ ਵਿੱਚ ਹਰ ਹਾਲਤ ਚ ਲਿਆ ਜਾਵੇ,ਪਰ ਸਿੱਖਿਆ ਵਿਭਾਗ ਤੇ ਮਾਣਯੋਗ ਹਾਈਕੋਰਟ ਦੀ ਘੁਰਕੀ ਦਾ ਵੀ ਕੋਈ ਅਸਰ ਨਹੀਂ ਹੋ ਰਿਹਾ ਹੈ। ਪਰ ਪੰਜਾਬ ਸਰਕਾਰ ਨੇ ਬੀਤੇ ਦਿਨੀਂ 6635 ਅਸਾਮੀਆਂ ਜਾਰੀ ਕੀਤੀਆਂ ਹਨ ਇਹ ਸਰਕਾਰ ਦਾ ਇੱਕ ਵਧੀਆ ਉਪਰਾਲਾ ਹੈ ਪਰ ਇਸ ਨਾਲ ਕਈ ਈ.ਟੀ.ਟੀ ਪਾਸ ਉਮੀਦਵਾਰਾਂ ਚ ਭਾਰੀ ਰੋਸ ਹੈ ਕਿ ਉਨ੍ਹਾਂ ਦਾ ਪੀ-ਟੈੱਟ ਨਹੀਂ ਲਿਆ ਜਿਸ ਕਰਕੇ ਉਹ ਇਨ੍ਹਾਂ ਅਸਾਮੀਆਂ ਚ ਅਪਲਾਈ ਨਹੀਂ ਕਰ ਸਕਦੇ। ਜਿਸ ਦੌਰਾਨ ਕਈ ਉਮੀਦਵਾਰਾਂ ਦੀ ਉਮਰ ਸੀਮਾ ਨੇੜੇ ਹੀ ਹੈ ਜਿਸ ਤੋਂ ਬਾਅਦ ਉਹ ਕਦੇ ਵੀ ਅਪਲਾਈ ਨਹੀਂ ਕਰ ਸਕਣਗੇ ਤੇ ਉਨ੍ਹਾਂ ਦੀ ਮੰਗ ਹੈ ਕਿ ਸਾਡਾ ਵੀ ਹਰ ਹਾਲਤ ਚ ਪੀ-ਟੈੱਟ ਲਿਆ ਜਾਵੇ ਤਾਂ ਜੋ ਅਸੀਂ ਵੀ ਬੀਤੇ ਦਿਨੀਂ ਆਈਆਂ ਹੋਈਆਂ ਅਸਾਮੀਆਂ 6635 ਵਿੱਚ ਅਪਲਾਈ ਕਰ ਸਕੀਏ ਤੇ ਰੁਜ਼ਗਾਰ ਹਾਸਿਲ ਕਰ ਸਕੀਏ। ਸਾਨੂੰ ਉਮੀਦ ਹੈ ਕਿ ਸਰਕਾਰ ਸਾਡੇ ਇਸ ਮਸਲੇ ਦਾ ਹੱਲ ਜਰੂਰ ਕਰੇਗੀ। ਇਸ ਮੌਕੇ ਈ.ਟੀ.ਟੀ ਪਾਸ ਉਮੀਦਵਾਰ, ਰਸ਼ਪਾਲ, ਸ਼ਿੰਦਰਪਾਲ, ਗੁਰਦੇਵ ਕੁਮਾਰ, ਰਾਜਿੰਦਰਪਾਲ, ਰਣਜੀਤ ਸਿੰਘ, ਲਖਵਿੰਦਰ ਸਿੰਘ, ਰੋਹਿਤ ਕੁਮਾਰ, ਵਿਜੇੈ ਕੁਮਾਰ,ਲਛਮਣ, ਅਰਵਿੰਦ, ਹਰਵਿੰਦਰ, ਗੁਰਸੇਵਕ, ਗੁਰਪ੍ਰੀਤ ਕੁਮਾਰ,ਰਾਜੇਸ਼ ਕੁਮਾਰ,ਰਸ਼ਪਾਲ, ਬਿਕਰਮ, ਬਲਜਿੰਦਰ, ਅਮਨ, ਨਿਰਮਲ, ਲਖਵਿੰਦਰ, ਸਾਗਰ ਕੁਮਾਰ, ਹਰਵਿੰਦਰ, ਵਿਕਰਮ ਈ.ਟੀ.ਟੀ ਪਾਸ ਉਮੀਦਵਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਅਸਾਮੀਆਂ ਚ ਸਾਨੂੰ ਵੀ ਮੌਕਾ ਦਿੱਤਾ ਜਾਵੇ ਤੇ ਇਨ੍ਹਾਂ ਅਸਾਮੀਆਂ ਦੇ ਚੱਲਦੇ ਪੀ-ਟੈੱਟ ਲਿਆ ਜਾਵੇ ਤਾਂ ਜੋ ਇਨ੍ਹਾਂ ਈ.ਟੀ.ਟੀ ਪਾਸ ਉਮੀਦਵਾਰਾਂ ਨੂੰ ਮੌਕਾ ਮਿਲ ਸਕੇ।