ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਇੱਕ ਔਰਤ ਨੂੰ 6500 ਨਸ਼ੀਲੀਆਂ ਗੋਲੀਆ ਸਮੇਤ ਕੀਤਾ ਕਾਬੂ

ਮਲੋਟ(ਸ਼੍ਰੀ ਮੁਕਤਸਰ ਸਾਹਿਬ):- ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸ਼੍ਰੀ ਧਰੂਮਨ ਐੱਚ.ਨਿੰਬਾਲੇ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਵੱਲੋਂ ਜਿਲ੍ਹਾ ਅੰਦਰ ਸਮਾਜ ਵਿਰੋਧੀ ਅਨਸਰਾਂ ਤੇ ਨਕੇਲ ਕੱਸੀ ਜਾ ਰਹੀ ਹੈ। ਇਸੇ ਤਹਿਤ ਸ਼੍ਰੀ ਰਛਪਾਲ ਸਿੰਘ ਡੀ.ਐੱਸ.ਪੀ (ਪੀ.ਬੀ.ਆਈ) ਦੀ ਅਗਵਾਈ ਹੇਠ ਐੱਸ.ਆਈ ਬੇਅੰਤ ਸਿੰਘ ਇੰਚਾਰਜ ਨਾਰਕੋਟਿਕ ਸ਼੍ਰੀ ਮੁਕਤਸਰ ਸਾਹਿਬ ਅਤੇ ਪੁਲਿਸ ਪਾਰਟੀ ਨੂੰ ਇੱਕ ਔਰਤ ਨੂੰ 6500 ਨਸ਼ੀਲੀਆ ਗੋਲੀਆ ਸਮੇਤ ਕਾਬੂ ਕਰਨ ਵਿੱਚ ਸਫਲਤਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਐੱਸ.ਆਈ ਤੇਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਤਲਾਸ਼ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸੰਬੰਧ ਵਿੱਚ

ਪਿੰਡ ਕੱਟਿਆਵਾਲਾ ਫਿਰਨੀ ਤੇ ਮੌਜੂਦ ਸੀ ਤਾਂ ਸੜਕ ਤੇ ਇੱਕ ਔਰਤ ਜਿਸ ਨੇ ਕਾਲੇ ਰੰਗ ਦਾ ਸੂਟ ਪਾਇਆ ਸੀ ਅਤੇ ਉਸ ਦੇ ਹੱਥ ਵਿੱਚ ਬੈਗ ਸੀ ਪੁਲਿਸ ਨੂੰ ਵੇਖ ਔਰਤ ਵੱਲੋਂ ਬੈਗ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਲੇਡੀ ਪੁਲਿਸ ਵੱਲੋਂ ਕਾਬੂ ਕਰ ਕੇ ਉਸ ਦਾ ਨਾਮ ਪੁਛਿਆ ਤਾਂ ਉਸ ਨੇ ਆਪਣਾ ਨਾਮ ਕੁਲਵਿੰਦਰ ਕੌਰ ਉਰਫ ਕੋੜ੍ਹੀ ਪਤਨੀ ਬੀਰ ਸਿੰਘ ਵਾਸੀ ਕੱਟਿਆਵਾਲੀ ਦੱਸਿਆ। ਜਿਸ ਤੇ ਸ਼੍ਰੀ ਰਛਪਾਲ ਸਿੰਘ ਡੀ.ਐੱਸ.ਪੀ ਦੀ ਹਾਜ਼ਰੀ ਵਿੱਚ ਔਰਤ ਵੱਲੋਂ ਸੁੱਟੇ ਬੈਗ ਦੀ ਤਲਾਸ਼ੀ ਲਈ ਗਈ ਬੈਗ ਵਿੱਚੋਂ ਨਸ਼ੀਲੀਆਂ ਗੋਲੀਆ ਹੋਣੀਆਂ ਪਾਈਆ ਗਈਆ ਜਿਨ੍ਹਾਂ ਦੀ ਗਿਣਤੀ ਕਰਨ ਤੇ 6500 ਨਸ਼ੀਲੀਆਂ ਗੋਲੀਆ ਸਨ। ਜਿਸ ਤੇ ਪੁਲਿਸ ਵੱਲੋਂ ਮੁੱਕਦਮਾ ਨੰਬਰ 49 ਮਿਤੀ 15/04/2022 ਅ/ਧ 22C,61/85 ਐੱਨ.ਡੀ.ਪੀ.ਸੀ ਐਕਟ ਥਾਣਾ ਕਬਰਵਾਲਾ ਵਿਖੇ ਦਰਜ ਰਜਿਸ਼ਟਰ ਕਰ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ। Author : Malout Live