ਆਯੂਸ਼ਮਾਨ ਅਰੋਗੀਆ ਮੰਦਿਰ (HWC) ਸਿੰਘੇਵਾਲਾ ਵਿਖੇ ਵਿਸ਼ਵ ਰੇਬੀਜ਼ ਦਿਵਸ ਮਨਾਇਆ ਗਿਆ
ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡਾ. ਜਗਦੀਪ ਚਾਵਲਾ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਿੰਦਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਆਯੂਸ਼ਮਾਨ ਅਰੋਗੀਆ ਮੰਦਿਰ (HWC) ਸਿੰਘੇਵਾਲਾ ਵਿਖੇ ਵਿਸ਼ਵ ਰੇਬੀਜ਼ ਦਿਵਸ ਮਨਾਇਆ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡਾ. ਜਗਦੀਪ ਚਾਵਲਾ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਿੰਦਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਆਯੂਸ਼ਮਾਨ ਅਰੋਗੀਆ ਮੰਦਿਰ (HWC) ਸਿੰਘੇਵਾਲਾ ਵਿਖੇ ਵਿਸ਼ਵ ਰੇਬੀਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਕਮਿਊਨਿਟੀ ਹੈੱਲਥ ਅਫ਼ਸਰ ਓ. ਪੀ ਨੰਦੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਆਦਾਤਰ ਲੋਕ ਇਹ ਸਮਝਦੇ ਹਨ ਕਿ ਰੇਬੀਜ਼ ਦੀ ਬਿਮਾਰੀ ਕੁੱਤੇ ਦੇ ਕੱਟਣ ਨਾਲ ਹੀ ਫੈਲਦੀ ਹੈ ਪਰ ਅਜਿਹਾ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਰੈਬੀਜ਼ ਵਾਇਰਸ ਕੁੱਤੇ, ਬਿੱਲੀ, ਬਾਂਦਰ, ਚਮਗਾਦੜ, ਲੂੰਬੜੀ, ਮੂੰਗੀ ਅਤੇ ਗਿੱਦੜ ਵਰਗੇ ਜਾਨਵਰਾਂ ਵਿੱਚ ਵੀ ਹੁੰਦਾ ਹੈ। ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਜਾਨਵਰ ਤੁਹਾਨੂੰ ਕੱਟਦਾ ਹੈ ਤਾਂ ਤੁਹਾਨੂੰ ਤੁਰੰਤ ਐਂਟੀ-ਰੇਬੀਜ਼ ਵੈਕਸੀਨ ਲਗਵਾਉਣੀ ਚਾਹੀਦੀ ਹੈ ਕਿਉਂਕਿ ਇਲਾਜ ਵਿੱਚ ਲਾਪਰਵਾਹੀ ਵਿਅਕਤੀ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਰੇਬੀਜ਼ ਦੇ ਲੱਛਣਾਂ ਨੂੰ ਪ੍ਰਗਟ ਹੋਣ ਵਿੱਚ ਦੋ ਦਿਨਾਂ ਤੋਂ ਲੈ ਕੇ ਕਈ ਸਾਲ ਲੱਗ ਸਕਦੇ ਹਨ। ਇਸ ਮੌਕੇ ਏ.ਐਨ.ਐਮ ਵੀਰਪਾਲ ਕੌਰ, ਫਾਰਮੇਸੀ ਅਫ਼ਸਰ ਹਰਕਰਮ ਕੌਰ, ਕਲੀਨਿਕਲ ਅਸਿਸਟੈਂਟ ਮਿਸ. ਕਿਰਨਜੀਤ ਕੌਰ ਅਤੇ ਪਿੰਡ ਦੇ ਆਮ ਲੋਕ ਵੀ ਹਾਜ਼ਿਰ ਸਨ।
Author : Malout Live