ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਲਈ ਰਿਫਲੈਕਟਰ ਕੀਤੇ ਜਾਰੀ

ਸ੍ਰੀ ਮੁਕਤਸਰ ਸਾਹਿਬ:- ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਮਾਣਯੋਗ ਸ. ਰਾਜ ਬੱਚਨ ਸਿੰਘ ਸੰਧੂ ਜੀ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਦੇ ਸਹਿਯੋਗ ਨਾਲ ਰਿਫਲੈਕਟਰ ਜਾਰੀ ਕੀਤੇ ਗਏ। ਮਾਣਯੋਗ ਸ. ਰਾਜ ਬੱਚਨ ਸਿੰਘ ਸੰਧੂ ਜੀ ਨੇ ਇਹਨਾਂ ਰਿਫਲੈਕਟਰਾਂ ਦੀ ਅਹਿਮੀਅਤ ਬਾਰੇ ਦੱਸਿਆ ਕਿ ਇਹ ਰਿਫਲੈਕਟਰ ਵਾਹਨਾਂ ‘ਤੇ ਲਾਉਣ ਨਾਲ ਸੜਕੀ ਹਾਦਸਿਆਂ ਨੂੰ ਰੋਕਣ ਵਿੱਚ ਮੱਦਦ ਮਿਲੇਗੀ ਅਤੇ ਲੋਕਾਂ ਵਿੱਚ ਜਾਗਰਿਤੀ ਆਵੇਗੀ, ਜਿਸ ਨਾਲ ਕੀਮਤੀ ਜਾਨਾਂ ਬਚਾਈਆ ਜਾ ਸਕਣਗੀਆ। ਰਿਫਲੈਕਟਰ ਲੱਗੇ ਹੋਏ ਵਾਹਨਾਂ ਨੂੰ ਧੁੰਦ ਅਤੇ ਖਰਾਬ ਮੌਸਮ ਵਿੱਚ ਚੱਲਣ ਸਮੇਂ ਵੀ ਕੋਈ ਦਿੱਕਤ ਨਹੀਂ ਆਵੇਗੀ। ਉਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਸਭ ਦਾ ਫਰਜ਼ ਹੈ ਕਿ ਆਪਣੇ ਵਹੀਕਲਾਂ ਤੇ ਰਿਫਲੈਕਟਰ ਲਗਾਓ ਤਾਂ ਜੋ ਅਣਸੁਖਾਵੀਂ ਦੁਰਘਟਨਾ ਤੋਂ ਬਚਿਆ ਜਾ ਸਕੇ। ਇਸ ਮੌਕੇ ਸ੍ਰੀ ਇਕਾਈ ਦੇ ਪ੍ਰਧਾਨ ਸ. ਗੁਰਬਿੰਦਰ ਸਿੰਘ ਬਰਾੜ, ਸ.ਮਲਕੀਤ ਸਿੰਘ, ਮਾ. ਰਾਜਿੰਦਰ ਸਿੰਘ, ਸ੍ਰੀ ਰਾਜ ਕੁਮਾਰ ਸ਼ਰਮਾ, ਸ. ਅਰਵਿੰਦਰ ਪਾਲ ਸਿੰਘ ਚਹਿਲ, ਸ.ਬਲਵਿੰਦਰ ਸਿੰਘ ਬਰਾੜ, ਸ. ਅੰਮ੍ਰਿਤਪਾਲ ਸਿੰਘ ਰੀਡਰ (ਐਸ ਐਸ ਪੀ) ਸ.ਨਰਿੰਦਰ ਸਿੰਘ ਅਤੇ ਵਿਦਿਆਰਥਣਾਂ ਹਰਸਿਮਰਤ ਕੌਰ ਤੇ ਬੇਅੰਤ ਕੌਰ ਹਾਜ਼ਰ ਸਨ।