ਰਿਟਾ. ਸਵ. ਬ੍ਰਿਗੇਡੀਅਰ ਸ਼ਮਸ਼ੇਰ ਸਿੰਘ ਬਰਾੜ ਅਤੇ ਦੀਪ ਸਿੱਧੂ ਦੀ ਯਾਦ ਵਿੱਚ ਕਰਵਾਇਆ ਗਿਆ ਟੂਰਨਾਮੈਂਟ

ਮਲੋਟ:- ਨੇੜਲੇ ਪਿੰਡ ਸ਼ੇਰਾਂਵਾਲਾ ਵਿਖੇ ਰਿਟਾ. ਸਵ. ਬ੍ਰਿਗੇਡੀਅਰ ਸ਼ਮਸ਼ੇਰ ਸਿੰਘ ਬਰਾੜ, ਦੀਪ ਸਿੱਧੂ ਮਾਤਾ ਗੁਰਮੀਤ ਕੌਰ ਦੀ ਯਾਦ ਵਿੱਚ ਤੀਸਰਾ ਸ਼ਾਨਦਾਰ ਕਾਸਕੋ ਕ੍ਰਿਕਟ ਕੱਪ ਕਰਵਾਇਆ ਗਿਆ ਜਿਹੜਾ ਕਿ ਪਿਛਲੇ ਪੰਜ ਦਿਨ ਲਗਾਤਾਰ ਜਾਰੀ ਰਿਹਾ ਜਿਸ ਵਿੱਚ ਪੰਜਾਬ ਹਰਿਆਣਾ ਅਤੇ ਰਾਜਸਥਾਨ ਤੋਂ ਵੱਖ-ਵੱਖ 64 ਟੀਮਾਂ ਨੇ ਭਾਗ ਲਿਆ। ਮੁਕਾਬਲਿਆਂ ਤੋਂ ਬਾਅਦ ਚਾਰ ਟੀਮਾਂ ਸੈਮੀ ਫਾਈਨਲ ਵਿੱਚ ਪਹੁੰਚੀਆਂ ਜਿਨ੍ਹਾਂ ਵਿੱਚ ਖੇਮਾ ਖੇੜਾ, ਮਲੂਕਪੁਰ, ਸ਼ੇਰਾਂਵਾਲਾ ਅਤੇ ਖੁੱਬਣ ਸ਼ਾਮਲ ਸਨ। ਫਾਇਨਲ ਮੈਚ ਲਈ ਮੇਜ਼ਬਾਨ ਟੀਮ  ਸ਼ੇਰਾਂਵਾਲਾ ਅਤੇ ਮਲੂਕਪੁਰ ਦੀਆਂ ਟੀਮਾਂ  ਵਿਚਕਾਰ ਜਬਰਦਸਤ ਸੰਘਰਸ਼ ਹੋਇਆ ਜਿਸ ਵਿੱਚੋਂ ਮੇਜ਼ਬਾਨ ਸ਼ੇਰਾਂਵਾਲਾ ਦੀ ਟੀਮ ਜੇਤੂ ਰਹੀ। ਜਿਸ ਦੌਰਾਨ ਜੇਤੂ ਟੀਮ ਨੂੰ 51000/- ਰੁਪਏ ਨਗਦ ਰਾਸ਼ੀ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ, ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਮਲੂਕਪੁਰ ਨੂੰ 31000/- ਰੁਪਏ ਨਗਦ ਅਤੇ  ਟਰਾਫੀ, ਤੀਸਰੇ ਅਤੇ ਚੌਥੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ ਪ੍ਰਤੀ ਟੀਮ 2100/- ਰੁਪਏ ਨਗਦ ਰਾਸ਼ੀ ਅਤੇ ਟਰਾਫ਼ੀ ਦੇ ਕੇ ਸਨਮਾਨ ਕੀਤਾ ਗਿਆ।            

ਇਸ ਦੌਰਾਨ ਕ੍ਰਿਕਟ ਦੇ ਸਟਾਰ ਖਿਡਾਰੀਆਂ ਜਿਨ੍ਹਾਂ ਵਿਚ ਕਾਲਾ ਭਾਈਰੂਪਾ ਨੂੰ ਇਕੱਤੀ ਹਜ਼ਾਰ ਰੁਪਏ, ਗਗਨ ਕਾਲੇਕੇ ਇਕਵੰਜਾ ਸੌ ਰੁਪਏ, ਤਲਵਿੰਦਰ ਮੋਗੇ ਤੋਂ ਇੱਕੀ ਹਜ਼ਾਰ ਰੁਪਏ, ਬੰਟੀ ਢਾਬਾਂ ਗਿਆਰਾਂ ਹਜ਼ਾਰ ਰੁਪਏ ਚਾਂਦੀ ਦੀ ਚੈਨ,  ਕੈਂਪਸ ਬਰਾਡ਼ ਗਿਆਰਾਂ ਹਜ਼ਾਰ ਰੁਪਏ, ਅੰਬਰ ਜਿਊਣ ਵਾਲਾ ਇਕੱਤੀ ਸੌ , ਕੱਦੂ ਚੱਠੇਵਾਲ ਇੱਕੀ ਸੋ, ਮਨੀ ਚੜਿੱਕ ਇੱਕੀ ਸੌ ਰੁਪੈ., ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਵੱਖ-ਵੱਖ ਰਾਜਨੀਤਕ ਧਾਰਮਿਕ ਸ਼ਖਸ਼ੀਅਤਾਂ ਜਿਨ੍ਹਾਂ ਵਿੱਚ ਪਰਮਿੰਦਰ ਸਿੰਘ ਬਰਾੜ, ਤੇਜਿੰਦਰ ਸਿੰਘ ਮਿੱਡੂਖੇੜਾ ਚੇਅਰਮੈਨ, ਸ਼ੁੱਭਦੀਪ ਸਿੰਘ ਬਿੱਟੂ ਪ੍ਰਧਾਨ ਨਗਰ ਕੌਂਸਲ ਮਲੋਟ, ਹਰਜਿੰਦਰ ਸਿੰਘ ਸਾਬਕਾ ਸਰਪੰਚ, ਭਾਈ ਸਰਦੂਲ ਸਿੰਘ ਹੈੱਡ ਗ੍ਰੰਥੀ,  ਅੰਮ੍ਰਿਤਪਾਲ ਸਿੰਘ ਸਰਪੰਚ, ਮਾਸਟਰ ਬਲਦੇਵ ਸਿੰਘ ਸਾਹੀਵਾਲ, ਮਨਜੀਤ ਸਿੰਘ ਬਲੇਅਰ, ਜਗਪਾਲ ਸਿੰਘ ਅਬੁਲਖੁਰਾਣਾ, ਅਮਰੀਕ ਸਿੰਘ ਰਾਜੇਜੰਗ, ਲਵਪ੍ਰੀਤ ਸਿੰਘ ਫੌਜੀ, ਬੀਟੀ ਲਹੌਰੀਆ, ਨਵਦੀਪ ਚੀਨਾ, ਜਰਨੈਲ ਸਿੰਘ, ਬੂਟਾ ਸਿੰਘ ਪ੍ਰਧਾਨ, ਗੁਰਨਾ ਸਰਪੰਚ, ਵਿਕਰਮ ਬਰਾੜ, ਸਾਹਿਬ ਸਿੰਘ, ਬਲਵਿੰਦਰ ਸਿੰਘ, ਜੋ ਜੋ ਭੁੱਲਰ, ਦਵਿੰਦਰ ਫ਼ੌਜੀ, ਜਸਪ੍ਰੀਤ ਸਿੰਘ ਸੰਧੂ, ਰੰਮੀ ਬਰਾੜ, ਕਰਨ ਕੈਨੇਡਾ, ਗੁਰਪ੍ਰੀਤ ਮੌੜ ਅਤੇ ਹਰਮੀਤ ਬਰਾੜ ਹਾਜ਼ਿਰ ਸਨ।