ਨਹਿਰੂ ਯੂਵਾ ਕੇਂਦਰ ਅਤੇ ਆਰ.ਟੀ.ਆਈ ਹਿਊਮਨ ਰਾਇਟ ਵਰਕਸ ਕਲੱਬ ਵੱਲੋਂ ਮਨਾਇਆ ਗਿਆ ਮਹਾਤਮਾ ਗਾਂਧੀ ਦਾ ਸ਼ਹੀਦੀ ਦਿਵਸ

ਮਲੋਟ:- ਨਹਿਰੂ ਯੁਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਯੂਥ ਅਫ਼ਸਰ ਕੋਮਲ ਨਿਗਮ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਇੰਚਾਰਜ ਲੰਬੀ ਬਲਾਕ ਵਲੰਟੀਅਰ ਰੱਖਵਿੰਦਰ ਕੌਰ ਦੀ ਅਗਵਾਈ ਹੇਠ ਆਰ.ਟੀ.ਆਈ ਐਂਡ ਹਿਊਮਨ ਰਾਇਟ ਵਰਕਸ ਕਲੱਬ ਯੂਥ ਟੀਮ ਵੱਲੋਂ ਮਹਾਤਮਾ ਗਾਂਧੀ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਐੱਸ.ਐੱਮ.ੳ ਡਾ. ਰਸ਼ਮੀ ਚਾਵਲਾ, ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਮਾਸਟਰ ਨਛੱਤਰ ਸਿੰਘ ਅਤੇ ਥਾਣਾ ਸਿਟੀ ਮਲੋਟ ਦੇ ਕਰਮਚਾਰੀ ਪਹੁੰਚੇ। ਇਸ ਪ੍ਰੋਗਰਾਮ ਵਿੱਚ ਆਏ ਹੋਏ ਮਹਿਮਾਨਾਂ ਵੱਲੋਂ ਮਾਹਤਮਾ ਗਾਂਧੀ ਨੂੰ ਫੁੱਲ ਭੇਂਟ ਕਰਕੇ ਸ਼ੁਰੂਆਤ ਕੀਤੀ ਗਈ।

ਇਸ ਪ੍ਰੋਗਰਾਮ ਦੀ ਸਾਰੀ ਗਤੀਵਿਧੀ ਆਰ.ਟੀ.ਆਈ ਐਂਡ ਹਿਊਮਨ ਰਾਇਟ ਵਰਕਸ ਕਲੱਬ ਯੂਥ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਾਈਸ ਪ੍ਰਧਾਨ ਪ੍ਰਿੰਸ ਬਾਂਸਲ ਮਲੋਟ ਵੱਲੋਂ ਸੰਭਾਲੀ ਗਈ। ਇਸ ਮੌਕੇ ਸਾਰਿਆਂ ਨੂੰ ਮਹਾਤਮਾ ਗਾਂਧੀ ਜੀ ਦੇ ਜੀਵਨ ਅਤੇ ਵਿਚਾਰਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸਾਰਿਆਂ ਨੂੰ ਵੋਟ ਬਾਰੇ ਜਾਗਰੂਕ ਕਰਕੇ ਸ਼ਪਥ ਦੀ ਰਸਮ ਅਦਾ ਕੀਤੀ ਗਈ। ਇਸ ਪ੍ਰੋਗਰਾਮ ਤੇ ਮਹਿਮਾਨ ਵਜੋਂ ਕਿਸ਼ਨਾ ਸੇਵਾ ਦਲ, ਰੋਟੀ ਬੈਂਕ ਮਲੋਟ ਅਤੇ ਆਰ.ਟੀ.ਆਈ ਐਂਡ ਹਿਊਮਨ ਰਾਇਟ ਵਰਕਸ ਕਲੱਬ ਦੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਯੂਥ ਦੀ ਸਮੁੱਚੀ ਟੀਮ ਵਿਸ਼ੇਸ਼ ਤੌਰ ਤੇ ਹਾਜਿਰ ਸੀ। ਸਮੁੱਚੀ ਟੀਮ ਵੱਲੋਂ ਸਾਰਿਆਂ ਲਈ ਰਿਫਰੈਸ਼ਮੈਂਟ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ। ਇਸ ਦੇ ਨਾਲ ਹੀ ਨਹਿਰੂ ਯੁਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸੰਸਥਾਵਾਂ ਦਾ ਸਨਮਾਨ ਕੀਤਾ ਗਿਆ ਅਤੇ ਮਹਿਮਾਨਾਂ ਵੱਲੋਂ ਬੱਚਿਆਂ ਦੀ ਹੌਂਸਲਾ ਅਫਜ਼ਾਈ ਲਈ ਵੱਖ-ਵੱਖ ਤਰ੍ਹਾਂ ਦੇ ਇਨਾਮ ਦਿੱਤੇ ਗਏ।