ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਚੌਥ ਮੌਕੇ ਕਰਵਾਏ ਗਏ ਮਹਿੰਦੀ ਮੁਕਾਬਲੇ

ਮਲੋਟ: ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਚੌਥ ਦੇ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵਿੱਚ ਮਹਿੰਦੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸੰਸਥਾ ਦੀਆਂ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੇ ਸ਼ਾਨਦਾਰ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ 10ਵੀਂ ਕਲਾਸ ਦੀ ਵਿਦਿਆਰਥਣ ਆਸਥਾ ਅਤੇ 12ਵੀਂ (ਕਾਮਰਸ) ਕਲਾਸ ਦੀ ਵਿਦਿਆਰਥਣ ਹਰਮਨ ਨੇ ਪਹਿਲਾ ਸਥਾਨ,11ਵੀਂ (ਕਾਮਰਸ) ਕਲਾਸ ਦੀ ਵਿਦਿਆਰਥਣ ਰਜਨਪ੍ਰੀਤ ਕੌਰ                    

ਅਤੇ 11ਵੀਂ (ਆਰਟਸ) ਦੀ ਵਿਦਿਆਰਥਣ ਸੁਖਪੁਨੀਤ ਕੌਰ ਨੇ ਦੂਜਾ ਸਥਾਨ,11ਵੀਂ (ਸਾਇੰਸ ) ਕਲਾਸ ਦੀ ਵਿਦਿਆਰਥਣ ਕਾਜਲ,10ਵੀਂ ਕਲਾਸ ਦੀ ਵਿਦਿਆਰਥਣ ਹੁਸਨਪਰੀਤ ਕੌਰ ਅਤੇ 12ਵੀਂ (ਸਾਇੰਸ) ਕਲਾਸ ਦੀ ਵਿਦਿਆਰਥਣ ਪੁਸ਼ਪਿੰਦਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਪ੍ਰਿੰਸੀਪਲ ਮੈਡਮ ਅਮਰਜੀਤ ਨਰੂਲਾ ਨੇ ਬੱਚਿਆਂ ਦੁਆਰਾ ਦਿਖਾਈ ਗਈ ਕਲਾਕਾਰੀ ਦੀ ਸ਼ਲਾਘਾ ਕਰਦਿਆਂ ਇਸ ਹੁਨਰ ਨੂੰ ਹੋਰ ਨਿਖਾਰਨ ਲਈ ਪ੍ਰੇਰਿਤ ਕੀਤਾ। Author: Malout Live