ਆਰ.ਜੀ.ਸੈਲ ਵੱਲੋਂ ਚਲਾਏ ਜਾ ਰਹੇ ਪ੍ਰਾਣਾਂ ਪ੍ਰੋਜੈਕਟ ਤਹਿਤ ਕਿਸਾਨ ਕੁਲਵੰਤ ਸਿੰਘ ਪਿੰਡ ਰੁਪਾਣਾ ਦੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਲਗਾਇਆ ਗਿਆ ਡੈਮੋ ਪਲਾਂਟ
ਪਿੰਡ ਰੁਪਾਣਾ ਵਿਖੇ ਕਿਸਾਨ ਕੁਲਵੰਤ ਸਿੰਘ ਦੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਡੈਮੋ ਪਲਾਂਟ ਨਵੀ ਤਕਨੀਕ ਸਟੈਂਪ ਵਾਲੀ ਮਸ਼ੀਨ ਨਾਲ ਲਗਾਇਆ ਗਿਆ। ਜਿਸ ਵਿੱਚ ਕਿਸਾਨ ਵੱਲੋਂ ਦੱਸਿਆ ਗਿਆ ਕਿ ਸਿੱਧੀ ਬਿਜਾਈ ਕਰਨ ਨਾਲ ਇੱਕ ਤਾਂ ਪਾਣੀ ਦੀ ਬੱਚਤ ਹੁੰਦੀ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਆਰ.ਜੀ.ਆਰ ਸੈੱਲ ਲੁਧਿਆਣਾ ਵੱਲੋਂ ਚਲਾਏ ਜਾ ਰਹੇ ਪ੍ਰਾਣਾਂ ਪ੍ਰੋਜੈਕਟ ਤਹਿਤ ਆਰ.ਜੀ.ਆਰ ਸੈੱਲ ਦੇ ਏਰੀਆ ਮੈਨੇਜ਼ਰ ਡਾ. ਹਰਮਨਦੀਪ ਸਿੰਘ ਸਰਾਂ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੰਮ ਕਰ ਰਹੀ ਟੀਮ ਦੇ ਜ਼ਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਐਫ.ਏ ਮਨਪ੍ਰੀਤ ਸਿੰਘ, ਹਰਸ਼ਪ੍ਰੀਤ ਸਿੰਘ ਖੇਤੀ ਦੂਤ, ਸੁਖਪ੍ਰੀਤ ਸਿੰਘ ਖੇਤੀ ਦੂਤ ਵੱਲੋਂ ਪਿੰਡ ਰੁਪਾਣਾ ਵਿਖੇ ਕਿਸਾਨ ਕੁਲਵੰਤ ਸਿੰਘ ਦੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਡੈਮੋ ਪਲਾਂਟ ਨਵੀ ਤਕਨੀਕ ਸਟੈਂਪ ਵਾਲੀ ਮਸ਼ੀਨ ਨਾਲ ਲਗਾਇਆ ਗਿਆ।
ਜਿਸ ਵਿੱਚ ਕਿਸਾਨ ਵੱਲੋਂ ਦੱਸਿਆ ਗਿਆ ਕਿ ਸਿੱਧੀ ਬਿਜਾਈ ਕਰਨ ਨਾਲ ਇੱਕ ਤਾਂ ਪਾਣੀ ਦੀ ਬੱਚਤ ਹੁੰਦੀ ਹੈ। ਇਸ ਤੋਂ ਇਲਾਵਾ ਲੇਬਰ ਦੀ ਬੱਚਤ ਹੁੰਦੀ ਹੈ ਅਤੇ ਸਮੇਂ ਦੀ ਵੀ ਬੱਚਤ ਹੁੰਦੀ ਹੈ। ਕਿਸਾਨ ਵੱਲੋਂ ਆਰ.ਜੀ.ਆਰ ਸੈੱਲ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਇਹ ਆਰ.ਜੀ.ਆਰ ਸੈੱਲ ਦਾ ਇੱਕ ਸ਼ਲਾਘਾਯੋਗ ਕਦਮ ਹੈ ਜਿਸ ਨਾਲ ਜ਼ਮੀਨੀ ਪੱਧਰ ਤੇ ਕਿਸਾਨਾਂ ਨੂੰ ਖੇਤੀ ਸੰਬੰਧੀ ਕੰਮਾਂ ਵਿੱਚ ਸਹਾਇਤਾ ਮਿਲਦੀ ਹੈ। ਬਿਜਾਈ ਦੌਰਾਨ ਕੁਲਵੰਤ ਸਿੰਘ ਤੋਂ ਇਲਾਵਾ ਪਰਮਿੰਦਰ ਸਿੰਘ, ਵਕੀਲ ਸਿੰਘ, ਬਸੰਤ ਸਿੰਘ, ਹਰਮਨਦੀਪ ਸਿੰਘ, ਨਵਪ੍ਰੀਤ ਸਿੰਘ ਅਤੇ ਧਰਮਿੰਦਰ ਸਿੰਘ ਮੌਜੂਦ ਸਨ।
Author : Malout Live