ਸਰਕਾਰੀ ਆਈ.ਟੀ.ਆਈ ਸ਼੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ ਪਲੇਸਮੈਂਟ ਕੈਂਪ

ਸ੍ਰੀ ਮੁਕਤਸਰ ਸਾਹਿਬ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ। ਇਸ ਪਲੇਸਮੈਂਟ ਕੈਂਪ ਵਿੱਚ ਸੇਤੀਆ ਇੰਡਸਟ੍ਰੀਜ਼ ਲਿਮ. ਸ੍ਰੀ ਮੁਕਤਸਰ ਸਾਹਿਬ ਤੋਂ ਆਏ ਸ੍ਰੀ ਰੇਸ਼ਮ ਲਾਲ ਡੀ.ਐਮ.ਇਲੈਕਟ੍ਰੀਕਲ, ਸ੍ਰੀ ਰਵੀ ਕੁਮਾਰ ਡੀ.ਐਮ.ਇੰਸਟਰੂਮੈਂਟੇਸ਼ਨ ਅਤੇ ਸ੍ਰੀ ਨਰਿੰਦਰ ਸਿੰਘ ਐੱਚ.ਆਰ ਨੇ ਪਲੇਸਮੈਂਟ ਕੈਂਪ ਦੌਰਾਨ ਵਿਦਿਆਰਥੀਆਂ ਦੀ ਇੰਟਰਵਿਊ ਲਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਐੱਸ.ਸੀ) ਸ੍ਰੀ ਮੁਕਤਸਰ ਸਾਹਿਬ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ। ਇਸ ਪਲੇਸਮੈਂਟ ਕੈਂਪ ਵਿੱਚ ਸੇਤੀਆ ਇੰਡਸਟ੍ਰੀਜ਼ ਲਿਮ. ਸ੍ਰੀ ਮੁਕਤਸਰ ਸਾਹਿਬ ਤੋਂ ਆਏ ਸ੍ਰੀ ਰੇਸ਼ਮ ਲਾਲ ਡੀ.ਐਮ.ਇਲੈਕਟ੍ਰੀਕਲ, ਸ੍ਰੀ ਰਵੀ ਕੁਮਾਰ ਡੀ.ਐਮ.ਇੰਸਟਰੂਮੈਂਟੇਸ਼ਨ ਅਤੇ ਸ੍ਰੀ ਨਰਿੰਦਰ ਸਿੰਘ ਐੱਚ.ਆਰ ਨੇ ਪਲੇਸਮੈਂਟ ਕੈਂਪ ਦੌਰਾਨ ਵਿਦਿਆਰਥੀਆਂ ਦੀ ਇੰਟਰਵਿਊ ਲਈ। ਇਹ ਜਾਣਕਾਰੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਐਸ.ਸੀ) ਸ੍ਰੀ ਮੁਕਤਸਰ ਸਾਹਿਬ ਦੇ ਪ੍ਰਿੰਸੀਪਲ ਸ੍ਰੀ ਧਨਵੰਤ ਸਿੰਘ ਨੇ ਸਾਂਝੀ ਕੀਤੀ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ 40 ਉਮੀਦਵਾਰਾਂ ਦੀ ਇੰਟਰਵਿਊ ਲਈ ਅਤੇ ਸਾਰੇ ਉਮੀਦਵਾਰ ਇਲੈਕਟ੍ਰਾਨਿਕ ਮਕੈਨਿਕ ਅਤੇ ਇਲੈਕਟ੍ਰੀਸ਼ੀਅਨ ਟਰੇਡ ਨਾਲ ਸੰਬੰਧਿਤ ਸਨ।

ਇਸ ਪਲੇਸਮੈਂਟ ਕੈਂਪ ਦਾ ਸੰਚਾਲਨ ਸੰਸਥਾ ਦੇ ਪਲੇਸਮੈਂਟ ਅਫ਼ਸਰ ਸ੍ਰੀ ਜਸਵਿੰਦਰਪਾਲ ਨੇ ਕੀਤਾ। ਪਲੇਸਮੈਂਟ ਕੈਂਪ ਨੂੰ ਸਫਲ ਬਣਾਉਣ ਵਿੱਚ ਸੰਸਥਾ ਦੇ ਸਮੂਹ ਸਟਾਫ਼ ਸ੍ਰੀ ਅਰਵਿੰਦਰਜੀਤ ਸਿੰਘ ਸੀਨੀਅਰ ਸਹਾਇਕ, ਸ੍ਰੀ ਕੁਲਵਿੰਦਰ ਸਿੰਘ ਬਰਾੜ ਕਲਰਕ, ਸ਼੍ਰੀ ਕੇ.ਰੁਪਮ ਕਲਰਕ, ਸ਼੍ਰੀ ਮਨਪ੍ਰੀਤ ਸਿੰਘ ਪਲੇਸਮੈਂਟ ਕੋਆਰਡੀਨੇਟਰ, ਸ਼੍ਰੀ ਰਾਕੇਸ਼ ਕੁਮਾਰ ਇੰਸਟ੍ਰਕਟਰ, ਸ੍ਰੀ ਰਾਜ ਕੁਮਾਰ ਇੰਸਟ੍ਰਕਟਰ, ਕੁਮਾਰੀ ਸੰਦੀਪ ਕੌਰ ਇੰਸਟ੍ਰਕਟਰ ਨੇ ਆਪਣਾ ਸਹਿਯੋਗ ਦਿੱਤਾ। ਪਲੇਸਮੈਂਟ ਵਿੱਚ ਭਾਗ ਲੈਣ ਆਏ ਉਮੀਦਵਾਰਾਂ ਨੇ ਸੰਸਥਾ ਵਿਖੇ ਇਹ ਪਲੇਸਮੈਂਟ ਕੈਂਪ ਲੱਗਣ ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਪੰਜਾਬ ਸਰਕਾਰ ਅਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੁਆਰਾ ਕੀਤੇ ਗਏ ਇਸ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਇੰਟਰਵਿਊ ਦੇਣ ਉਪਰੰਤ ਤਕਰੀਬਨ 15 ਉਮੀਦਵਾਰ ਨੌਕਰੀ ਪ੍ਰਾਪਤ ਕਰਨ ਵਿੱਚ ਸਫਲ ਰਹੇ। ਸੰਸਥਾ ਦੇ ਚੇਅਰਮੈਨ ਆਈ.ਐਮ.ਸੀ. ਸ੍ਰੀ ਜਸਵਿੰਦਰ ਸਿੰਘ ਅਤੇ ਸ੍ਰੀ ਧਨਵੰਤਨ ਸਿੰਘ ਪ੍ਰਿੰਸੀਪਲ ਨੇ ਸੇਤੀਆ ਇੰਡਸਟ੍ਰੀਜ਼ ਲਿਮ,, ਪਲੇਸਮੈਂਟ ਕੈਂਪ ਵਿੱਚ ਭਾਗ ਲੈ ਰਹੇ ਉਮੀਦਵਾਰਾਂ ਅਤੇ ਸੰਸਥਾ ਦੇ ਸਮੂਹ ਸਟਾਫ਼ ਦਾ ਧੰਨਵਾਦ ਕਰਦੇ ਹੋਏ ਨੌਕਰੀ ਪ੍ਰਾਪਤ ਕਰਨ ਵਿੱਚ ਸਫਲ ਰਹੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਸੰਸਥਾ ਭਵਿੱਖ ਵਿੱਚ ਇਸ ਤਰ੍ਹਾਂ ਦੇ ਪਲੇਸਮੈਂਟ ਕੈਂਪ ਲਗਾਉਂਦੀ ਰਹੇਗੀ ਇਸ ਗੱਲ ਦਾ ਵਿਸ਼ਵਾਸ ਦਵਾਇਆ।

Author : Malout Live