ਸ਼੍ਰੀ ਮੁਕਤਸਰ ਸਾਹਿਬ ਵਿੱਚ ਸੀ.ਐੱਮ ਯੋਗਸ਼ਾਲਾ ਤਹਿਤ ਕੈਂਪ ਹੋਏ ਸ਼ੁਰੂ- ਡਿਪਟੀ ਕਮਿਸ਼ਨਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀ.ਐੱਮ ਯੋਗਸ਼ਾਲਾ ਤਹਿਤ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਯੋਗਾ ਦੇ ਕੈਂਪ ਸ਼ੁਰੂ ਹੋ ਗਏ ਹਨ। ਇਹ ਯੋਗਾ ਕੈਂਪ 15 ਅਕਤੂਬਰ 2023 ਤੱਕ ਅੱਠ ਵੱਖ-ਵੱਖ ਥਾਵਾਂ ਤੇ ਚਲਾਏ ਜਾਣਗੇ। ਇਹਨਾਂ ਯੋਗਾਂ ਕੈਂਪਾਂ ਵਿੱਚ ਯੋਗ ਅਭਿਆਸ ਦੀ ਟਰੇਨਿੰਗ ਦੇਣ ਲਈ ਗੁਰੂ ਰਵੀਦਾਸ ਆਯੂਰਵੇਦ ਯੂਨੀਵਰਸਿਟੀ ਜਲੰਧਰ ਤੋਂ ਯੋਗ ਆਸਨ ਟਰੇਨਰ ਪਹੁੰਚ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ
ਮੁੱਖ ਮੰਤਰੀ ਯੋਗਸ਼ਾਲਾ ਕੈਂਪ ਮਾਈ ਭਾਗੋ ਆਯੁਰਵੈਦਿਕ ਕਾਲਜ, ਗੁਰੂ ਨਾਨਕ ਕਾਲਜ, ਵੋਹਰਾ ਕਾਲੋਨੀ, ਵਾਟਰ ਵਰਕਸ ਨੇੜੇ ਬੱਸ ਸਟੈਂਡ, ਮੁਕਤੇ-ਏ-ਮੀਨਾਰ, ਗੁਰੂ ਗੋਬਿੰਦ ਸਿੰਘ ਪਾਰਕ, ਅਦਰਸ਼ ਸੀਨੀ.ਸੈਕੰ.ਸਕੂਲ ਕੇ.ਕੇ.ਪੀ ਰੋਡ, ਪੁੱਡਾ ਕਾਲੋਨੀ ਕੋਟਕਪੂਰਾ ਰੋਡ ਵਿਖੇ ਸਵੇਰੇ 06:00 ਵਜੇ ਤੋਂ 07:00 ਵਜੇ ਤੱਕ, 07:00 ਵਜੇ ਤੋਂ 08:00 ਵਜੇ ਅਤੇ ਸ਼ਾਮੀ 04:30 ਵਜੇ ਤੋਂ 05:30 ਵਜੇ ਤੱਕ, 05:30 ਤੋਂ 06:30 ਵਜੇ ਤੱਕ ਲਗਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੀ.ਐੱਮ ਯੋਗਸ਼ਾਲਾ ਕੈਂਪ ਵਿੱਚ ਪਹੁੰਚ ਕੇ ਜ਼ਰੂਰ ਸਰੀਰਿਕ ਅਭਿਆਸ ਕਰਨ ਤਾਂ ਜੋ ਸਰੀਰ ਨੂੰ ਰਿਸ਼ਟ-ਪੁਸ਼ਟ ਅਤੇ ਤੰਦਰੁਸਤ ਰੱਖਿਆ ਜਾ ਸਕੇ। Author: Malout Live