ਡੀ.ਏ.ਵੀ ਕਾਲਜ, ਮਲੋਟ ਵਿਖੇ ਲੇਖ ਰਚਨਾ ਮੁਕਾਬਲਾ ਕਰਵਾਇਆ ਗਿਆ

ਮਲੋਟ: ਡੀ.ਏ.ਵੀ ਕਾਲਜ, ਮਲੋਟ ਵਿਖੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਲੇਖ ਰਚਨਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸਾਡੇ ਸਮਾਜ ਨਾਲ ਸੰਬੰਧਿਤ ਚਲੰਤ ਮਸਲਿਆਂ ਜਿਵੇਂ ਕਿ- ਨੌਜੁਆਨਾਂ ਵਿੱਚ ਵੱਧ ਰਹੀ ਨਸ਼ਿਆਂ ਦੀ ਸਮੱਸਿਆ, ਵੱਧ ਰਹੀ ਮਹਿੰਗਾਈ, ਨੌਜੁਆਨਾਂ ਦੀ ਵਿਦੇਸ਼ਾਂ ਵੱਲ ਦੌੜ, ਬੇਰੁਜ਼ਗਾਰੀ, ਨਵੇਂ ਸੰਚਾਰ ਦੇ ਸਾਧਨ ਅਤੇ ਸਾਈਬਰ ਅਪਰਾਧ ਨੂੰ ਵਿਸ਼ੇ ਦੇ ਤੌਰ ਤੇ ਦਰਸਾਇਆ ਗਿਆ। ਵਿਦਿਆਰਥੀਆਂ ਨੇ ਇਸ ਲੇਖ ਰਚਨਾ ਵਿੱਚ ਬਹੁਤ ਦਿਲਚਸਪੀ ਵਿਖਾਈ ਅਤੇ ਤਕਰੀਬਨ 50 ਦੇ ਕਰੀਬ ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ।

ਇਸ ਮੁਕਾਬਲੇ ਵਿੱਚ ਬੀ.ਏ ਭਾਗ ਦੂਜਾ ਦੀ ਦਵਿੰਦਰ ਕੌਰ ਪਹਿਲੇ ਸਥਾਨ ਤੇ, ਬੀ.ਏ ਭਾਗ ਪਹਿਲਾ ਦੀ ਅਭਿਜੀਤ ਕੌਰ ਅਤੇ ਬੀ.ਏ ਭਾਗ ਦੂਜਾ ਦੀ ਜਸਮੀਨ ਕੌਰ ਬੀ.ਏ ਭਾਗ ਪਹਿਲਾ ਦੀ ਜੰਨਤ, ਬੀ.ਏ ਭਾਗ ਪਹਿਲਾ ਦੇ ਬਲਜਿੰਦਰ ਸਿੰਘ ਅਤੇ ਬੀ.ਏ ਭਾਗ ਤੀਜਾ ਦੀ ਤਨੀਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਜਸਬੀਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਮੈਡਮ ਇਕਬਾਲ ਕੌਰ, ਮੈਡਮ ਨੀਲਮ ਭਾਰਦਵਾਜ, ਮਿਸਟਰ ਸੁਮਿਤ ਸਿੰਘ ਅਤੇ ਮੈਡਮ ਭੁਪਿੰਦਰ ਕੌਰ ਵੀ ਹਾਜ਼ਰ ਸਨ। Author: Malout Live