ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 16 ਲੋੜਵੰਦ ਪਰਿਵਾਰਾਂ ਨੂੰ ਦਿੱਤੀ ਗਈ ਸਹਾਇਤਾ ਰਾਸ਼ੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਾ. ਐੱਸ.ਪੀ ਸਿੰਘ ਓਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਕਮਿਊਨਟੀ ਸੈਂਟਰ ਪਿੰਡ ਮਲੋਟ ਵਿਖੇ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰਹਿਨੁਮਾਈ ਹੇਠ 16 ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਅਤੇ ਅਨਿਲ ਜੁਨੇਜਾ ਪ੍ਰਧਾਨ ਮਲੋਟ ਇਕਾਈ ਨੇ ਦੱਸਿਆ ਕਿ ਇਹ ਰਾਸ਼ੀ ਕੰਮ ਕਰਨ ਤੋਂ ਅਸਮੱਰਥ ਬਜ਼ੁਰਗਾਂ, ਇਕੱਲੀਆਂ ਰਹਿ ਰਹੀਆਂ ਵਿਧਵਾਵਾਂ ਅਤੇ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਬਜ਼ੁਰਗਾਂ ਨੂੰ ਦਿੱਤੀ ਗਈ। ਇਹ ਲੜੀ ਪਿਛਲੇ 6 ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਅਤੇ ਇਸ ਤੋਂ ਇਲਾਵਾ ਮਲੋਟ ਵਿੱਚ ਮੁਫ਼ਤ ਸਿਖਲਾਈ ਸੈਂਟਰ (ਬਿਊਟੀ ਪਾਰਲਰ, ਸਿਲਾਈ ਸੈਂਟਰ) ਚੱਲ ਰਹੇ ਹਨ।

ਇਸ ਤੋਂ ਸਿਖਲਾਈ ਲੈ ਕੇ ਸੈਂਕੜੇ ਨੌਜਵਾਨ ਲੜਕੇ ਅਤੇ ਲੜਕੀਆਂ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਆਪਣੇ ਪਰਿਵਾਰਾਂ ਦਾ ਵਧੀਆ ਪਾਲਣ ਪੋਸ਼ਣ ਕਰ ਰਹੇ ਹਨ। ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਨੇ ਦੱਸਿਆ ਕਿ ਇਹ ਰਾਸ਼ੀ ਓਬਰਾਏ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਦਿੱਤੀ ਜਾਂਦੀ ਹੈ। ਟਰੱਸਟ ਦੀ ਕੋਈ ਵੀ ਰਸੀਦ ਬੁੱਕ ਨਹੀਂ ਹੈ। ਇਸ ਮੌਕੇ ਪੈਨਸ਼ਨ ਵੰਡ ਇੰਚਾਰਜ ਜਸਵਿੰਦਰ ਵਾਲੀਆ, ਜਸਬੀਰ ਸਿੰਘ, ਸੁਖਬੀਰ ਸਿੰਘ ਜੈਲਦਾਰ, ਸੁਭਾਸ਼ ਦਹੂਜਾ, ਸੋਹਣ ਲਾਲ ਗੁੰਬਰ, ਸ਼ੰਭੂ ਮੰਡਲ, ਲੇਡੀਜ਼ ਵਿੰਗ ਇੰਚਾਰਜ ਬਲਜੀਤ ਕੌਰ, ਰੇਨੂੰ ਮੁੰਜਾਲ, ਰੇਨੂੰ ਬਾਲਾ, ਪ੍ਰਵੀਨ ਰਾਣੀ, ਮਨਦੀਪ ਕੌਰ ਆਦਿ ਹਾਜ਼ਿਰ ਸਨ। Author : Malout Live