ਰਿਪਬਲਿਕਨ ਪਾਰਟੀ ਆਫ ਇੰਡੀਆ ਵੱਲੋਂ ਮਨਾਇਆ ਗਿਆ ਸੰਵਿਧਾਨ ਦਿਵਸ

ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਦੀ ਅਗਵਾਈ ਹੇਠ ਬੀਤੇ ਦਿਨ 26 ਨਵੰਬਰ 2024 ਨੂੰ ਸੰਵਿਧਾਨ ਦਿਵਸ ਮਨਾਇਆ ਗਿਆ। ਸੰਵਿਧਾਨ ਦਿਵਸ ਦੇ ਸੰਬੰਧ ਵਿੱਚ ਇੱਕ ਸੰਵਿਧਾਨ ਪ੍ਰਤੀ ਜਾਗਰੂਕ ਰੈਲੀ ਵੀ ਕੱਢੀ ਗਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਦੀ ਅਗਵਾਈ ਹੇਠ ਬੀਤੇ ਦਿਨ 26 ਨਵੰਬਰ 2024 ਨੂੰ ਸੰਵਿਧਾਨ ਦਿਵਸ ਮਨਾਇਆ ਗਿਆ। ਸੰਵਿਧਾਨ ਦਿਵਸ ਦੇ ਸੰਬੰਧ ਵਿੱਚ ਇੱਕ ਸੰਵਿਧਾਨ ਪ੍ਰਤੀ ਜਾਗਰੂਕ ਰੈਲੀ ਵੀ ਕੱਢੀ ਗਈ। ਰੈਲੀ ਦੀ ਅਗਵਾਈ ਪੰਜਾਬ ਪ੍ਰਧਾਨ ਨੇ ਕੀਤੀ। ਰੈਲੀ ਸਵੇਰੇ 10:00 ਵਜੇ ਤੋਂ ਪੰਜਾਬ ਦਫ਼ਤਰ ਮਲੋਟ ਤੋਂ ਸ਼ੁਰੂ ਹੋ ਕੇ ਬਾਜ਼ਾਰਾਂ ਵਿੱਚ ਹੁੰਦੀ ਹੋਈ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਪੁੱਜੀ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਅੱਗੇ ਨਤਮਸਤਕ ਹੋਈ। ਇਸ ਦੌਰਾਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਫ਼ੁੱਲ ਮਾਲਾ ਭੇਟ ਕੀਤੀਆਂ ਗਈਆਂ।

ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪ੍ਰਧਾਨ ਨੇ ਕਿਹਾ ਕਿ ਬਾਬਾ ਸਾਹਿਬ ਸੰਵਿਧਾਨ ਨਿਰਮਾਤਾ ਸਾਡੇ ਸਮਾਜ ਦੇ ਉਹ ਅਨਮੋਲ ਹੀਰੇ ਹਨ ਜਿਨ੍ਹਾਂ ਦੀ ਦੇਣ ਕਦੇ ਨਹੀਂ ਹੋ ਸਕਦੀ। ਸਾਨੂੰ ਲੋੜ ਹੈ ਉਨ੍ਹਾਂ ਦੀ ਵਿਚਾਰਧਾਰਾ ਨੂੰ ਜਨਤਾ ਤੱਕ ਪਹੁੰਚਾਉਣੀ ਦੀ ਤੇ ਉਹਨਾਂ ਦੇ ਦੱਸੇ  ਨਿਰਦੇਸ਼ਾ ਤੇ ਚੱਲਣ ਦੀ। ਇਸ ਰੈਲੀ ਵਿੱਚ ਵਾਈਸ ਪੰਜਾਬ ਪ੍ਰਧਾਨ ਬਖਤੌਰ ਸਿੰਘ, ਜਰਨਲ ਸਕੱਤਰ ਪੰਜਾਬ ਗੁਰਤੇਜ ਸਿੰਘ, ਦਫ਼ਤਰ ਇੰਚਾਰਜ ਰਵਿੰਦਰ ਜਾਜੋਰੀਆ, ਸੁਖਮੰਦਰ ਸਿੰਘ ਰੁਪਾਣਾ, ਅੰਗਰੇਜ਼ ਸਿੰਘ ਖੁੱਬਣ, ਗੁਰਪ੍ਰੀਤ ਸਿੰਘ ਸੱਗੂ, ਨੱਥਾ ਸਿੰਘ ਖ਼ਾਲਸਾ, ਸੁਖਦੇਵ ਸਿੰਘ ਅਟਵਾਲ, ਫਾਜ਼ਿਲਕਾ ਜਿਲਾ ਪ੍ਰਧਾਨ ਨਾਮਿੰਦਰ ਸਿੰਘ, ਫਾਜ਼ਿਲਕਾ ਪਰਭਾਰੀ ਭੋਲਾ ਸਿੰਘ, ਕਾਰਜਕਾਰੀ ਮੈਂਬਰ ਪ੍ਰੇਮ ਕੁਮਾਰ, ਸੰਦੀਪ ਭਾਟੀਆ, ਪ੍ਰੀਤਮ ਟਾਰਜ਼ਨ, ਦਲੀਪ ਕੁਮਾਰ ਅੰਸੋਲੀਆ ਅਤੇ ਰਵੀ ਕੁਮਾਰ ਆਦਿ ਸ਼ਾਮਿਲ ਹੋਏ।

Author : Malout Live