ਡੀ.ਐੱਸ.ਪੀ ਕੁਲਦੀਪ ਸਿੰਘ ਵੱਲੋਂ ਪਿੰਡਾਂ ਦਾ ਕੀਤਾ, ਦਿਹਾਤੀ ਦੌਰਾ ਲੋਕਾਂ ਦੀ ਮੁਸ਼ਕਿਲਾਂ ਸੁਣ ਕੇ ਮੌਕੇ ਪਰ ਕੀਤਾ ਨਿਪਟਾਰਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਗੋਰਵ ਯਾਦਵ ਆਈ.ਪੀ.ਐੱਸ, ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ੍ਰ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਅੰਦਰ ਲੋਕਾਂ ਨਾਲ ਸਿੱਧਾ ਤਾਲਮੇਲ ਬਣਾਉਂਦਿਆ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਗਠਿਤ ਕਰਕੇ ਪਿੰਡਾਂ ਦੀ ਸੈਕਟਰਾਂ ਵਿੱਚ ਵੰਡ ਕੀਤੀ ਗਈ। ਜਿਸ ਤਹਿਤ ਇੱਕ ਪਿੰਡ ਦੇ ਨਾਲ ਲੱਗਦੇ ਬਾਕੀ ਪਿੰਡਾਂ ਦੇ ਲੋਕਾਂ ਨੂੰ ਇਕੱਠਾ ਕਰਕੇ ਉਹਨਾਂ ਨਾਲ ਸਿੱਧੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਪਿੰਡਾਂ ਵਿੱਚ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾ ਰਿਹਾ ਹੈ ਅਤੇ ਉਨ੍ਹਾਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਸ੍ਰ. ਕੁਲਦੀਪ ਸਿੰਘ ਡੀ.ਐੱਸ.ਪੀ ਵੱਲੋਂ ਪਿੰਡ ਥਰਾਜਵਾਲਾ ਵਿਖੇ ਦਿਹਾਤੀ ਦੌਰਾ ਕੀਤਾ ਗਿਆ। ਇਸ ਮੌਕੇ ਐੱਸ.ਆਈ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਲੰਬੀ, ਪਿੰਡ ਥਰਾਜਵਾਲਾ ਦੇ ਸਮੂਹ ਪੰਚਾਇਤ ਅਤੇ ਨਗਰ ਨਿਵਾਸੀਆ ਤੋਂ ਇਲਾਵਾ ਇਸ ਪਿੰਡ ਦੇ ਨਾਲ ਲੱਗਦੇ ਪਿੰਡ ਧੋਲਾਂ, ਪਿੰਡ ਚੰਨੂੰ, ਪਿੰਡ ਲਾਲਬਾਈ ਦੀ ਪੰਚਾਇਤ ਅਤੇ ਨਗਰ ਨਿਵਾਸੀ ਹਾਜ਼ਿਰ ਸਨ। ਇਸ ਮੌਕੇ ਸ੍ਰ. ਕੁਲਦੀਪ ਸਿੰਘ ਡੀ.ਐੱਸ.ਪੀ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਜਿਲ੍ਹਾ ਅੰਦਰ ਪੁਖਤਾਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਦੇ ਘਰਾਂ, ਥਾਵਾਂ ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਉੱਥੇ ਹੀ ਨਾਕਾਬੰਦੀ ਕਰ ਕੇ ਜਿਲ੍ਹਾ ਦੇ ਅੰਦਰ ਅਤੇ ਬਾਹਰ ਆਉਣ ਜਾਣ ਵਾਲੇ ਵਹੀਕਲਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ

ਪੀ.ਸੀ.ਆਰ ਮੋਟਰਸਾਇਕਲਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਦਿਨ-ਰਾਤ ਗਸ਼ਤ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਵਿੱਚ ਕੋਈ ਕਮੀ ਨਾ ਆਵੇ ਅਤੇ ਸ਼ਰਾਰਤੀ ਅਨਸਰਾਂ ਤੇ ਨਿਕੇਲ ਕੱਸੀ ਜਾ ਸਕੇ।  ਡੀ.ਐੱਸ.ਪੀ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਰਾਤ ਸਮੇਂ ਪਿੰਡਾਂ ਦੇ ਅੰਦਰ ਖੇਤਾਂ ਵਿੱਚ ਮੋਟਰ, ਟਰਾਂਸਫਾਰਮ ਚੋਰੀ ਹੋ ਰਹੇ ਹਨ ਜਿਸ ਤੇ ਪੁਲਿਸ ਵੱਲੋਂ ਵੀ ਰਾਤ ਸਮੇਂ ਗਸ਼ਤਾਂ ਵਧਾਈਆਂ ਗਈਆ ਪਰ ਤੁਸੀਂ ਖੁੱਦ ਵੀ ਪੰਚਾਇਤ ਲੈਵਲ ਤੇ ਟੀਮਾ ਬਣਾ ਕੇ ਖੇਤਾਂ ਵਿੱਚ ਗੇੜਾ ਮਾਰਨਾ ਹੈ ਜਾਂ ਰਾਖੀ ਰੱਖੀ ਜਾਵੇ। ਨਾਬਾਲਗ ਬੱਚਿਆਂ ਨੂੰ ਵਹੀਕਲ ਨਾ ਦੇਣ ਸੰਬੰਧੀ ਅਤੇ ਸ਼ਰਾਬ ਪੀ.ਕੇ ਜਾਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਕੇ ਜਾਂ ਮੋਬਾਇਲ ਫੋਨ ਦੀ ਵਰਤੋਂ ਕਰਕੇ ਵਹੀਕਲ ਨਹੀਂ ਚਲਾਉਣਾ ਚਾਹੀਦਾ। ਇਸ ਤੋਂ ਇਲਾਵਾ ਸੈਮੀਨਾਰ ਵਿੱਚ ਮੌਜੂਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਜਿਸ ਤੇ ਕਈ ਸਮੱਸਿਆਵਾਂ ਦਾ ਮੌਕੇ ਪਰ ਮੁੱਖ ਅਫਸਰ ਥਾਣਾ ਨਾਲ ਰਾਬਤਾ ਕਰਕੇ ਹੱਲ ਕੀਤਾ ਗਿਆ ਅਤੇ ਕਈ ਲਿਖਤੀ ਦਰਖਾਸਤਾਂ ਲੈ ਕੇ ਅੱਗੇ ਕਾਰਵਾਈ ਲਈ ਭੇਜ ਦਿੱਤੀਆਂ ਗਈਆਂ ਹਨ। ਇਸ ਮੌਕੇ ਸਰਪੰਚ ਬਲਜੀਤ ਕੌਰ, ਨੰਬਰਦਾਰ ਜਸਰਾਜ ਸਿੰਘ, ਰੂਸ ਸਿੰਘ, ਅਵਤਾਰ ਸਿੰਘ, ਸਰਪੰਚ ਜਗਦੇਵ ਸਿੰਘ, ਗੁਰਸਾਭ ਸਿੰਘ, ਸ਼ਿੰਗਾਰਾ ਸਿੰਘ, ਸਰਪੰਚ ਕਿਰਨਬਾਲਾ, ਰਣਜੀਤ ਸਿੰਘ, ਜਸਵੰਤ ਸਿੰਘ ਆਦਿ ਹਾਜ਼ਿਰ ਸਨ। Author: Malout Live