ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਿਸ਼ਨ ਵਲੋਂ ਨਵ-ਨਿਯੁਕਤ ਬਿਜਲੀ ਬੋਰਡ ਐੱਸ.ਡੀ.ਓ ਅਤੇ ਜੇ.ਈ ਦਾ ਸਵਾਗਤ
ਮਲੋਟ: ਇਲਾਕੇ ਦੀ ਸਿਰਮੌਰ ਸੰਸਥਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਿਸ਼ਨ ਰਜਿ: ਮਲੋਟ ਵਲੋਂ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਅਤੇ ਸਿਟੀ ਵਿਕਾਸ ਮੰਚ ਮਲੋਟ ਡਾਕਟਰ ਸੁਖਦੇਵ ਸਿੰਘ ਗਿੱਲ ਦੀ ਅਗਵਾਈ ਚ ਬਿਜਲੀ ਬੋਰਡ ਦੇ ਨਵ ਨਿਯੁਕਤ ਐੱਸ ਡੀ ਓ ਬਲਦੇਵ ਸਿੰਘ ਅਤੇ ਨਵ ਨਿਯੁਕਤ ਜੇ.ਈ ਬਿੱਕਰ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਅਤੇ ਸਿਰੋਪਾਓ ਬਖਸ਼ਿਸ਼ ਕਰਕੇ ਉਨ੍ਹਾ ਨੂੰ ਜੀ ਆਇਆਂ ਨੂੰ ਆਖਦਿਆਂ ਸਵਾਗਤ ਕੀਤਾ ਗਿਆ ਤੇ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ ਗਈ। ਡਾਕਟਰ ਗਿੱਲ ਨੇ ਐੱਸ ਡੀ ਓ ਅਤੇ ਜੇ ਈ ਨੂੰ ਅਪੀਲ ਕੀਤੀ ਕਿ ਲੋੜਵੰਦ, ਔਰਤਾਂ ਅਤੇ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ ਤੇ ਇਹਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਉਹਨਾਂ ਇਹ ਅਪੀਲ ਵੀ ਕੀਤੀ ਜੀ. ਟੀ ਰੋਡ ਤੇ ਲਾਏ ਗਏ ਦਰਖਤ ਜੌ ਬਿਜਲੀ ਦੀਆਂ ਤਾਰਾਂ ਨਾਲ ਲੱਗ ਰਹੇ ਹਨ, ਇਸਦਾ ਵੀ ਢੁੱਕਵਾਂ ਵੀ ਪ੍ਰਬੰਧ ਕੀਤਾ ਜਾਵੇ। ਉਹਨਾਂ ਦੱਸਿਆ ਕਿ ਧੁੰਦ ਪੈਣ ਨਾਲ ਤਾਰਾਂ ਦਰਖਤ ਨਾਲ ਟਕਰਾ ਜਾਂਦੀਆਂ ਹਨ ਅਤੇ ਬਿਜਲੀ ਦਾ ਜੈਂਪਰ ਉੱਡ ਜਾਂਦਾ ਹੈ।
ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਡਾਕਟਰ ਗਿੱਲ ਨੇ ਉਕਤ ਅਧਿਕਾਰੀਆਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਦੋਨੋ ਅਧਿਕਾਰੀ ਸੰਘਰਸ਼ੀ ਯੋਧੇ ਹਨ ਅਤੇ ਅਨਿਆਂ ਦੇ ਖਿਲਾਫ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ, ਜੌ ਸਾਡੇ ਲਈ ਮਾਣ ਵਾਲੀ ਗੱਲ ਹੈ । ਇਸ ਮੌਕੇ ਐੱਸ ਡੀ ਓ ਬਲਦੇਵ ਸਿੰਘ ਅਤੇ ਜੇ.ਈ ਬਿੱਕਰ ਸਿੰਘ ਨੇ ਮਿਸ਼ਨ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਵਾਇਆ ਕਿ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਿਜਲੀ ਨਾਲ ਸੰਬਧਿਤ ਕੋਈ ਵੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ ਇਸ ਲਈ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਕਾਬਲ ਸਿੰਘ ਭੁੱਲਰ, ਜਨਰਲ ਸਕੱਤਰ ਡਾਕਟਰ ਸੁਖਦੇਵ ਸਿੰਘ ਗਿੱਲ, ਸੇਵਾ ਮੁਕਤ ਜੇ.ਈ ਹਰਜੀਤ ਸਿੰਘ, ਸੇਵਾ ਮੁਕਤ ਜੇ.ਈ ਦੇਸ ਰਾਜ ਸਿੰਘ, ਕਸ਼ਮੀਰ ਸਿੰਘ, ਹਰਦਿਆਲ ਸਿੰਘ, ਜੋਗਿੰਦਰ ਸਿੰਘ ਸਮੇਤ ਮਿਸ਼ਨ ਦੇ ਅਹੁਦੇਦਾਰ ਅਤੇ ਬਿਜਲੀ ਦਾ ਬੋਰਡ ਦਾ ਸਟਾਫ ਹਾਜ਼ਰ ਸੀ। Author: Malout Live