ਘਰੇਲੂ ਮੁਸ਼ਿਕਲਾਂ ਦੇ ਬਾਵਜੂਦ ਜਿਲ੍ਹੇ ਦੀਆਂ ਮਹਿਲਾ ਅਫਸਰਾਂ ਵੱਲੋਂ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ ਡਿਊਟੀ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਚੋਣ ਡਿਊਟੀ ਨਾ ਕਟਵਾਉਣ ਦੀ ਕੀਤੀ ਅਪੀਲ

ਮਲੋਟ:- ਵਿਧਾਨ ਸਭਾ ਚੋਣਾਂ 2022 ਦੇ ਲਈ ਜਿੱਥੇ ਸਰਕਾਰੀ ਮੁਲਾਜਮਾਂ ਦਾ ਇਕ ਵੱਡਾ ਤਬਕਾ “ਕੇਵਲ ਇੱਕ ਦਿਨ ਲਈ" ਲਗਾਈ ਚੋਣ ਡਿਊਟੀ ਨੂੰ ਕਟਵਾਉਣ ਖਾਤਰ ਤਰਲੋ-ਮੱਛੀ ਹੋ ਰਹੇ ਹਨ ਅਤੇ ਦਿਨ ਰਾਤ ਭੱਜ ਨੱਠ ਕਰ ਰਹੇ ਹਨ, ਉੱਥੇ ਕੁੱਝ ਅਜਿਹੇ ਵੀ ਅਫਸਰ ਹਨ ਜੋ ਗੰਭੀਰ ਘਰੇਲੂ ਮੁਸ਼ਕਿਲਾਂ ਦੇ ਬਾਵਜੂਦ ਵੀ ਚੋਣ ਮੈਦਾਨ ਦੀ ਡਿਊਟੀ ਵਿੱਚ ਡਟੇ ਹੋਏ ਹਨ। ਇਨ੍ਹਾ ਅਫਸਰਾਂ ਵਿਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਦੋ ਮਹਿਲਾ ਅਧਿਕਾਰੀਆਂ ਦਾ ਨਾਮ ਮੋਹਰੀ ਹੈ, ਜੋ 26 ਜਨਵਰੀ, ਮਾਘੀ ਮੇਲਾ ਅਤੇ ਕੋਵਿਡ-19 ਦੌਰਾਨ ਅਤੇ ਹੁਣ ਚੋਣਾਂ ਦੇ ਕੰਮ ਨੂੰ ਵੀ ਬਿਨ੍ਹਾ ਕਿਸੇ ਆਨਾ-ਕਾਨੀ ਅਤੇ ਬਹਾਨੇਬਾਜ਼ੀ ਤੋਂ ਤਨਦੇਹੀ ਨਾਲ ਨਿਭਾ ਰਹੇ ਹਨ। ਇਨ੍ਹਾਂ ਅਫਸਰਾਂ ਦੇ ਨੇੜਲੇ ਤਬਕਿਆਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨਸਾਰ ਏ.ਡੀ.ਸੀ (ਜ਼ਨਰਲ) ਰਾਜ਼ਦੀਪ ਕੋਰ ਨੇ ਜਿੱਥੇ ਇਕ ਬਾਹਰੋ ਆਏ ਨੇੜੇ ਦੇ ਰਿਸ਼ਤੇਦਾਰ ਦੇ ਵਿਆਹ ਵਿੱਚ ਖੁਸ਼ੀ ਸਾਂਝੀ ਨਹੀਂ ਕਰ ਸਕੇ ਉੱਥੇ ਪਰਿਵਾਰ ਵਿੱਚ ਹੋਈ ਇੱਕ ਮੌਤ ਦੋਰਾਨ ਵੀ, ਨਿੱਜੀ ਤੋਰ ਤੇ ਸ਼ਰੀਕ ਨਹੀਂ ਹੋ ਸਕੇ। ਅਜਿਹੀ ਹੀ ਇਕ ਘਟਨਾ ਐੱਸ.ਡੀ.ਐਮ ਸਵਰਨਜੀਤ ਕੋਰ ਨਾਲ ਵਾਪਰੀ ਜਦੋਂ ਉਹਨਾ ਦੇ ਲੁਧਿਆਣਾ ਵਿਖੇ ਰਹਿ ਰਹੇ ਪਤੀ ਇਕ ਸੜਕ ਹਾਦਸੇ ਕਾਰਣ ਜਖਮੀ ਹੋ ਗਏ, ਅਤੇ ਹੁਣ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ,                        

ਐੱਸ.ਡੀ.ਐਮ ਸਾਹਿਬ ਨੇ ਕੇਵਲ ਇਕ ਦਿਨ ਦੀ (ਅੱਧੀ ਅਧੂਰੀ) ਛੁੱਟੀ ਕਰਕੇ ਹਲਾਤਾਂ ਦਾ ਜਾਇਜਾ ਲੈਣ ਉਪਰੰਤ ਫੋਰੀ ਤੋਰ ਤੇ ਮੁੜ ਚੋਣ ਡਿਊਟੀ ਵਿਚ ਡੱਟ ਗਏ। ਡਿਪਟੀ ਕਮਿਸ਼ਨਰ ਨੇ ਇਹਨਾ ਦੋਨਾਂ ਮਹਿਲਾ ਅਫਸਰਾਂ ਦੇ ਕੰਮ ਪ੍ਰਤੀ ਲਗਨ ਦੀ ਭਰਪੂਰ ਸਲਾਂਘਾ ਕਰਦਿਆਂ, ਛੋਟੇ ਮੋਟੇ ਕੰਮਾਂ, ਮੁਸ਼ਕਿਲਾਂ ਅਤੇ ਬਿਮਾਰੀ ਦਾ ਬਹਾਨਾ ਲਗਾਉਣ ਵਾਲੇ ਸਰਕਾਰ ਦੇ ਨੁਮਾਇੰਦਿਆਂ ਨੂੰ ਇਨ੍ਹਾ ਮਹਿਲਾ ਅਫਸਰਾਂ ਤੋਂ ਸਬਕ ਸਿੱਖਣ ਦੀ ਲੋੜ ਤੇ ਜ਼ੋਰ ਦਿਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਵਾਰ ਚੋਣ ਡਿਊਟੀ ਦੋਰਾਨ ਹਰ ਕਿਸਮ ਦੀ ਮੁੱਢਲੀ ਸਹੂਲਤ (ਖਾਣ-ਪੀਣ ਅਤੇ ਰਹਿਣ) ਦੀ ਪ੍ਰਕਿਰਿਆ ਦਾ ਖਾਸ ਖਿਆਲ ਰੱਖਿਆ ਹੈ, ਉਨ੍ਹਾਂ ਇਹ ਅਪੀਲ ਦੋਹਰਾਈ ਕਿ ਕੋਈ ਵੀ ਮੁਲਾਜ਼ਮ ਘਬਰਾਹਟ ਵਿੱਚ ਆ ਕੇ ਕਿਸੇ ਵੀ ਕਿਸਮ ਦੀ ਲੱਗੀ ਚੋਣ ਡਿਊਟੀ ਤੋਂ ਨਾ ਡਰਣ ਅਤੇ ਸਮਾਜ ਅਤੇ ਜਿਲ੍ਹਾ ਪ੍ਰਸ਼ਾਸ਼ਨ ਸ਼੍ਰੀ ਮੁਕਤਸਰ ਸਾਹਿਬ ਦੇ ਵਾਸੀਆਂ ਲਈ ਅਜਿਹੀ ਹੀ ਇੱਕ ਮਿਸਾਲ ਕਾਇਮ ਕਰਨ। ਉਹਨਾ ਕਿਹਾ ਕਿ ਵੋਟਾਂ ਵਾਲੇ ਦਿਨ ਲਈ ਸਰਕਾਰੀ ਮੁਲਾਜ਼ਮਾਂ ਅਤੇ ਅਫਸਰਾਂ ਲਈ ਹਰ ਕਿਸਮ ਦੀ ਮੁੱਢਲੀ ਸਹੂਲਤ ਦੀ ਯੋਜਨਾਬੰਦੀ ਬੜੀ ਬਾਰੀਕੀ ਨਾਲ ਕੀਤੀ ਗਈ ਹੈ ਅਤੇ ਇਸ ਵਾਰ ਉਨ੍ਹਾਂ ਦੇ ਰਹਿਣ, ਖਾਣ-ਪੀਣ ਦੇ ਪ੍ਰਬੰਧਾਂ ਤੋਂ ਲੈ ਕੇ ਕੋਵਿਡ-19 ਪ੍ਰੋਟੋਕਾਲ ਦਾ ਖਾਸ ਧਿਆਨ ਰੱਖਿਆ ਗਿਆ ਹੈ ਉਹਨਾਂ ਇਹ ਅਪੀਲ ਦੁਹਰਾਈ ਕਿ ਜਿਲ੍ਹੇ ਵਿੱਚ ਤਾਇਨਾਤ ਸਰਕਾਰ ਦੇ ਸਾਰੇ ਨੁਮਾਇੰਦੇ ਚੋਣ ਡਿਊਟੀ ਨੂੰ ਇਨ੍ਹਾਂ ਮਹਿਲਾ ਅਫਸਰਾਂ ਵਾਂਗ ਹੀ ਨਿਭਾਉਣ।