ਮਣੀਪੁਰ ਹਿੰਸਾ ਦੇ ਵਿਰੋਧ ਵਿੱਚ ਬਾਰ ਐਸੋਸੀਏਸ਼ਨ ਮਲੋਟ ਵੱਲੋਂ ਕਾਲੇ ਬਿੱਲੇ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ
ਮਲੋਟ: ਮਣੀਪੁਰ ਹਿੰਸਾ ਅਤੇ ਓੱਥੇ ਮਹਿਲਾਵਾਂ ਨਾਲ ਹੋਏ ਦੁਰ-ਵਿਵਹਾਰ ਦੇ ਵਿਰੋਧ ਵਿੱਚ ਬਾਰ ਐਸੋਸੀਏਸ਼ਨ ਮਲੋਟ ਦੇ ਪ੍ਰਧਾਨ ਐੱਸ.ਸੀ.ਗੋਕਲਾਣੀ, ਵਾਇਸ ਪ੍ਰਧਾਨ ਵਿਕਾਸ ਸਚਦੇਵਾ, ਪਿਛਲੇ ਪ੍ਰਧਾਨ ਡੀ.ਐੱਸ ਗਿੱਲ, ਹਰਪਾਲ ਸੰਧੂ, ਨਿਰਮਲ ਉੱਪਲ ਅਤੇ ਹੋਰ ਵਕੀਲ ਸਾਹਿਬਾਨ ਸੁਦਰਸ਼ਨ ਜੱਗਾ, ਜਾਗ੍ਰਿਤੀ ਸ਼ਰਮਾ, ਦਿਨੇਸ਼ ਸੇਤੀਆ, ਹਰਦੇਵ ਬਰਾੜ, ਮਨਮੋਹਨ ਸਿੰਘ, ਗੁਰਬਾਜ ਸਿੰਘ ਅਤੇ
ਜਗਸੀਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰੈੱਸ ਨੋਟ ਜਾਰੀ ਕੀਤਾ। ਸਾਰੇ ਵਕੀਲ ਸਾਹਿਬਾਨਾਂ ਨੇ ਇਸ ਨੂੰ ਲੋਕਤੰਤਰ ਦਾ ਹਨਣ ਦੱਸਦੇ ਹੋਏ ਅਤੇ ਇਸ ਦੁਰ-ਵਿਵਹਾਰ ਲਈ ਮੌਜੂਦਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਇਸ ਦੌਰਾਨ ਉਨ੍ਹਾਂ ਮਹਿਲਾ ਉਲੰਪਿਕ ਖਿਡਾਰਨਾਂ ਨਾਲ ਹੋਏ ਧੱਕੇ ਦੀ ਵੀ ਨਿੰਦਾ ਕੀਤੀ ਅਤੇ ਵਕੀਲਾਂ ਨੇ ਕਾਲੇ ਬਿੱਲੇ ਲਗਾ ਕੇ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ। Author: Malout Live