ਸ਼੍ਰੀ ਮੁਕਤਸਰ ਸਾਹਿਬ ਜੇਲ੍ਹ 'ਚ ਗੈਂਗਸਟਰ ਵੱਲੋਂ ਅਧਿਕਾਰੀਆਂ 'ਤੇ ਹਮਲਾ, 2 ਜ਼ਖ਼ਮੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਮੁਕਤਸਰ ਸਾਹਿਬ ਜੇਲ੍ਹ ਵਿੱਚ ਬੰਦ ਗੈਂਗਸਟਰ ਜਸਦੇਵ ਸਿੰਘ ਜੱਸੀ ਨੇ ਦੋ ਸਹਾਇਕ ਸੁਪਰਡੈਂਟਾਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਦੋਵੇਂ ਸਹਾਇਕ ਜੇਲ੍ਹ ਸੁਪਰਡੈਂਟ ਤਰਸੇਮ ਸਿੰਘ ਅਤੇ

ਪ੍ਰੀਤਮ ਲਾਲ ਨਿੱਜੀਹਸਪਤਾਲ ਵਿੱਚ ਇਲਾਜ ਅਧੀਨ ਹਨ। ਗੈਂਗਸਟਰ ਵੱਲੋਂ ਇਹ ਹਮਲਾ ਚਮਚੇ ਨਾਲ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਗੈਂਗਸਟਰ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਹਨ। Author: Malout Live