ਅਮਿੱਟ ਛਾਪ ਛੱਡ ਗਿਆ ਐੱਸ. ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦਾ ਸਲਾਨਾ ਸਮਾਰੋਹ

ਐੱਸ. ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਵਿੱਚ ਸਕੂਲ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ਸਕੂਲ ਵਿੱਚ ਸਲਾਨਾ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਨਾਚ ਅਤੇ ਸਕਿਟ ਜਿਵੇਂ ਕਿ ਰਾਜਸਥਾਨੀ ਨਾਚ, ਛੋਟੇ-ਛੋਟੇ ਬੱਚਿਆਂ ਦਾ ਆਈਕੋਨਿਕ ਇਮਪਰੈਸ਼ਨ, ਦੇਸ਼ ਭਗਤੀ ਤੇ ਕਵਾਲੀ, ਗੈਸਟ ਆਈਟਮ ਫੋਕ ਡਾਂਸ, ਕੋਰੀਓਗਰਾਫੀ ਸਵੱਛ ਭਾਰਤ, ਸੂਫੀ ਨਾਚ, ਲੜਕਿਆਂ ਅਤੇ ਲੜਕੀਆਂ ਦਾ ਭੰਗੜਾ, ਵੋਮੈਨ ਇੰਪਾਵਰਮੈਂਟ,'ਵਿੱਦਿਆ ਬਾਂਝ ਨਾ ਚਾਨਣ ਹੋਇ' ਨਸ਼ਾ ਵਿਰੋਧੀ ਨਾਟਕ ਨੇ ਸਮਾਂ ਬੰਨ ਦਿੱਤਾ।

ਮਲੋਟ : ਐੱਸ. ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਵਿੱਚ ਸਕੂਲ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ਸਕੂਲ ਵਿੱਚ ਸਲਾਨਾ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਆਰੰਭ ਸ਼੍ਰੀ ਜਸਪਾਲ ਮੋਗਾ ਜ਼ਿਲ੍ਹਾ ਸਿੱਖਿਆ ਅਫ਼ਸਰ (DEO), ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਰਜਿੰਦਰ ਸੋਨੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਲੈੱਕਚਰਾਰ ਸੁਨੀਲ ਜੱਗਾ, ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਜਿੰਦਰ ਗਰਗ, ਮੈਨੇਜਰ ਸ਼੍ਰੀ ਵਿਕਾਸ ਗੋਇਲ ਅਤੇ ਸਕੂਲ ਪ੍ਰਿੰਸੀਪਲ ਦੁਆਰਾ ਜੋਤੀ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਸੱਭਿਆਚਾਰ ਅਤੇ ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਕੀਤੀ ਗਈ।

ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਨਾਚ ਅਤੇ ਸਕਿਟ ਜਿਵੇਂ ਕਿ ਰਾਜਸਥਾਨੀ ਨਾਚ, ਛੋਟੇ-ਛੋਟੇ ਬੱਚਿਆਂ ਦਾ ਆਈਕੋਨਿਕ ਇਮਪਰੈਸ਼ਨ, ਦੇਸ਼ ਭਗਤੀ ਤੇ ਕਵਾਲੀ, ਗੈਸਟ ਆਈਟਮ ਫੋਕ ਡਾਂਸ, ਕੋਰੀਓਗਰਾਫੀ ਸਵੱਛ ਭਾਰਤ, ਸੂਫੀ ਨਾਚ, ਲੜਕਿਆਂ ਅਤੇ ਲੜਕੀਆਂ ਦਾ ਭੰਗੜਾ, ਵੋਮੈਨ ਇੰਪਾਵਰਮੈਂਟ,'ਵਿੱਦਿਆ ਬਾਂਝ ਨਾ ਚਾਨਣ ਹੋਇ' ਨਸ਼ਾ ਵਿਰੋਧੀ ਨਾਟਕ ਨੇ ਸਮਾਂ ਬੰਨ ਦਿੱਤਾ। ਇਸ ਦੌਰਾਨ ਉੱਥੇ ਮੌਜੂਦ ਮਾਪਿਆਂ ਨੇ ਤਾੜੀਆਂ ਵਜਾ ਕੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਵਿਦਿਆਰਥੀਆਂ ਦੀ ਸ਼ਾਨਦਾਰ ਪੇਸ਼ਕਾਰੀ ਨੇ ਮਾਪਿਆਂ ਦਾ ਮਨ ਮੋਹ ਲਿਆ। ਇਸ ਮੌਕੇ  ਸਕੂਲ ਪ੍ਰਿੰਸੀਪਲ ਅਤੇ ਮੁੱਖ ਮਹਿਮਾਨਾਂ ਜ਼ਿਲ੍ਹਾ ਸਿੱਖਿਆ ਅਫ਼ਸਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਕਮੇਟੀ ਪ੍ਰਧਾਨ ਅਤੇ ਕਮੇਟੀ ਮੈਨੇਜਰ ਵੱਲੋਂ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਨੂੰ ਅਕੈਡਮਿਕ ਅਵਾਰਡ ਅਤੇ ਅਧਿਆਪਕਾਂ ਨੂੰ ਪ੍ਰੈਜੀਡੈਂਟ ਅਵਾਰਡ ਦੇ ਕੇ ਸਨਮਾਨਿਤ ਕੀਤਾ। ਸਮਾਰੋਹ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਨੇ ਬਾਹਰੋਂ ਆਏ ਪਤਵੰਤਿਆਂ, ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Author : Malout Live